ਮਾਨਸਿਕ ਬੀਮਾਰੀ ਨਾਲ ਪੀੜਤ ਹਨ ਆਜ਼ਮ ਖਾਨ, ਦਿੱਤੀ ਜਾਵੇ ਸਖਤ ਸਜ਼ਾ : ਸੁਸ਼ਮਾ ਸਵਰਾਜ

07/27/2019 11:06:02 AM

ਨਵੀਂ ਦਿੱਲੀ— ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕ ਸਭਾ 'ਚ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਵਲੋਂ ਵੀਰਵਾਰ ਨੂੰ ਸਦਨ ਦੀ ਪ੍ਰਧਾਨਗੀ ਕਰ ਰਹੀ ਭਾਜਪਾ ਦੀ ਸੰਸਦ ਮੈਂਬਰ ਰਮਾ ਦੇਵੀ 'ਤੇ ਕੀਤੀ ਗਈ ਵਿਵਾਦਪੂਰਨ ਟਿੱਪਣੀ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਸਾਬਕਾ ਵਿਦੇਸ਼ ਮੰਤਰੀ ਨੇ ਟਵੀਟ ਕਰ ਕੇ ਆਜ਼ਮ ਖਾਨ 'ਤੇ ਹਮਲਾ ਬੋਲਿਆ ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ। ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਲਿਖਿਆ,''ਆਜ਼ਮ ਖਾਨ ਵਲੋਂ ਵਾਰ-ਵਾਰ ਦਿੱਤੇ ਗਏ ਅਜਿਹੇ ਬਿਆਨ ਇਹ ਸਾਬਤ ਕਰਦੇ ਹਨ ਕਿ ਉਹ ਮਾਨਸਿਕ ਬੀਮਾਰੀ ਨਾਲ ਪੀੜਤ ਹਨ। ਕੱਲ ਯਾਨੀ ਸ਼ੁੱਕਰਵਾਰ ਨੂੰ ਮਹਿਲਾ ਸਪੀਕਰ ਕਰਦੇ ਹੋਏ ਦਿੱਤਾ ਗਿਆ ਉਨ੍ਹਾਂ ਦਾ ਬਿਆਨ ਬਦਸਲੂਕੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ। ਆਜ਼ਮ ਖਾਨ ਨੂੰ ਸਖਤ ਤੋਂ ਸਜ਼ਾ ਸਜ਼ਾ ਦਿੱਤੀ ਜਾਵੇ।''PunjabKesariਸਪੀਕਰ ਨੇ ਕਿਹਾ ਬਿਨਾਂ ਸ਼ਰਤ ਮੰਗਣ ਮੁਆਫ਼ੀ
ਭਾਜਪਾ ਸੰਸਦ ਮੈਂਬਰ ਰਮਾ ਦੇਵੀ ਨੇ ਸਰਕਾਰ ਅਤੇ ਸਪੀਕਰ ਨੂੰ ਕਿਹਾ ਕਿ ਆਜ਼ਮ ਖਾਨ ਸੋਮਵਾਰ ਨੂੰ ਬਿਨਾਂ ਸ਼ਰਤ ਲੋਕ ਸਭਾ 'ਚ ਮੁਆਫ਼ੀ ਮੰਗਣ। ਜੇਕਰ ਉਹ ਮੁਆਫ਼ੀ ਨਹੀਂ ਮੰਗਦੇ ਹਨ ਤਾਂ ਉਨ੍ਹਾਂ ਨੂੰ 5 ਸਾਲ ਲਈ ਮੁਅੱਤਲ ਕੀਤਾ ਜਾਵੇ। ਉੱਥੇ ਹੀ ਸਪੀਕਰ ਓਮ ਬਿਰਲਾ ਆਜ਼ਮ ਖਾਨ ਨੂੰ ਸੋਮਵਾਰ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਨੋਟਿਸ ਭੇਜਣ ਦੀ ਤਿਆਰੀ ਕਰ ਰਹੇ ਹਨ। ਜੇਕਰ ਆਜ਼ਮ ਮੁਆਫ਼ੀ ਮੰਗਣ ਨਹੀਂ ਮੰਗਦੇ ਹਨ ਤਾਂ ਉਨ੍ਹਾਂ 'ਤੇ ਸਖਤ ਕਾਰਵਾਈ ਵੀ ਹੋ ਸਕਦੀ ਹੈ।

ਓਮ ਬਿਰਲਾ ਦੀ ਅਗਵਾਈ 'ਚ ਹੋਈ ਬੈਠਕ
ਆਜ਼ਮ ਖਾਨ ਦੇ ਮਾਮਲੇ 'ਤੇ ਸਪੀਕਰ ਓਮ ਬਿਰਲਾ ਦੀ ਅਗਵਾਈ 'ਚ ਸ਼ੁੱਕਰਵਾਰ ਨੂੰ ਇਕ ਬੈਠਕ ਹੋਈ। ਬੈਠਕ 'ਚ ਸੰਸਦ ਮੈਂਬਰ ਰਮਾ ਦੇਵੀ, ਦਾਨਿਸ਼ ਅਲੀ, ਸੁਪ੍ਰਿਆ ਸੁਲੇ, ਅਧੀਰ ਰੰਜਨ ਚੌਧਰੀ ਅਤੇ ਹੋਰ ਪਾਰਟੀ ਦੇ ਨੇਤਾ ਸ਼ਾਮਲ ਰਹੇ। ਇਸ ਤੋਂ ਇਲਾਵਾ ਟੀ.ਡੀ.ਪੀ. ਦੇ ਸੰਸਦ ਮੈਂਬਰ ਜੈਦੀਪ ਗੱਲਾ ਅਤੇ ਡੀ.ਐੱਮ.ਕੇ. ਸੰਸਦ ਮੈਂਬਰ ਕੋਨੀਮੋਝੀ ਵੀ ਇਸ ਬੈਠਕ ਦਾ ਹਿੱਸੇ ਬਣੇ। ਕਈ ਮਹਿਲਾ ਸੰਸਦ ਮੈਂਬਰਾਂ ਨੇ ਲਿਖਤੀ ਸ਼ਿਕਾਇਤ ਕਰਦੇ ਹੋਏ ਆਜ਼ਮ ਖਾਨ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਸੰਸਦ ਮੈਂਬਰਾਂ ਨੇ ਓਮ ਬਿਰਲਾ ਤੋਂ ਮੰਗ ਕੀਤੀ ਹੈ ਕਿ ਆਜ਼ਮ ਖਾਨ ਨੂੰ ਸਦਨ ਦੇ ਸਾਹਮਣੇ ਬਿਨਾਂ ਸ਼ਰਤ ਮੁਆਫ਼ੀ ਨਹੀਂ ਤਾਂ ਉਨ੍ਹਾਂ ਸਸਪੈਂਡ ਕੀਤਾ ਜਾਵੇ ਜਾਂ ਫਿਰ ਸਪੀਕਰ ਉਨ੍ਹਾਂ 'ਤੇ ਕਾਰਵਾਈ ਕਰਨ ਲਈ ਆਜ਼ਾਦ ਹਨ।


DIsha

Content Editor

Related News