ਸੁਸ਼ਮਾ ਸਵਰਾਜ ਨੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

08/23/2017 6:40:25 AM

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਅਬਦੁਲਾਜ਼ੀਜ਼ ਕਾਮਿਲੋਵ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਹਾਂ ਧਿਰਾਂ ਨੇ ਵੱਖ-ਵੱਖ ਖੇਤਰਾਂ 'ਚ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਬਣਾਉਣ 'ਤੇ ਸਹਿਮਤੀ ਜਤਾਈ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਕਿ ਕਾਮਿਲੋਵ ਇੱਕ ਵਫਦ ਦੀ ਅਗਵਾਈ ਕਰ ਰਹੇ ਹਨ ਜੋ ਚਾਰ ਦਿਨਾਂ ਯਾਤਰਾ 'ਤੇ 20 ਅਗਸਤ ਨੂੰ ਨਵੀਂ ਦਿੱਲੀ ਪਹੁੰਚੀ ਸੀ। ਇਸ ਵਫਦ 'ਚ ਉਜ਼ਬੇਕਿਸਤਾਨ ਦੇ ਵਿਦੇਸ਼ ਵਪਾਰ ਮੰਤਰੀ ਇਲਯੋਰ ਗਾਨਿਵ ਅਤੇ ਸੀਨੀਅਰ ਅਧਿਕਾਰੀ ਅਤੇ ਵੱਖ-ਵੱਖ ਖੇਤਰਾਂ ਦੇ ਵਪਾਰਕ ਨੁਮਾਇੰਦੇ ਸ਼ਾਮਲ ਹਨ। ਇਸ ਖੇਤਰਾਂ 'ਚ ਸਿਹਤ, ਫਾਰਮਾਸਿਉਟਿਕਲਸ, ਸਿਲਕ,  ਸੈਰ-ਸਪਾਟਾ ਅਤੇ ਚਮੜਾ ਸ਼ਾਮਲ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ''ਮੱਧ ਏਸ਼ਿਆ ਨਾਲ ਸੰਪਰਕ ਜਾਰੀ ਰੱਖਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਜ਼ਬੇਕਿਸਤਾਨ ਲੋਕ-ਰਾਜ ਦੇ ਵਿਦੇਸ਼ ਮੰਤਰੀ ਅਬਦੁਲਾਜ਼ੀਜ਼ ਕਾਮਿਲੋਵ ਨਾਲ ਮੁਲਾਕਾਤ ਕੀਤੀ।'' ਇੱਕ ਬਿਆਨ 'ਚ ਕਿਹਾ ਗਿਆ ਕਿ ਪੂਰੇ ਦੋ-ਪੱਕੀ ਸਬੰਧ ਦੀ ਸਮੀਖਿਆ ਕਰਨ ਲਈ ਦੋਹਾਂ ਧਿਰਾਂ ਨੇ ਵਿਆਪਕ ਚਰਚਾ ਕੀਤੀ। ਦੋਵੇਂ ਧਿਰ ਸਾਰੇ ਖੇਤਰਾਂ 'ਚ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਵਿਆਪਕ ਅਤੇ ਏਜੰਡੇ 'ਤੇ ਆਧਾਰਿਤ ਇੱਕ ਨਵਾਂ ਅਧਿਆਏ ਸ਼ੁਰੂ ਕਰਨ 'ਤੇ ਸਹਿਮਤ ਹੋਏ। ਕਾਮਿਲੋਵ ਨੇ ਆਪਣੀ ਯਾਤਰਾ ਦੇ ਦੌਰਾਨ ਉਪ ਰਾਸ਼ਟਰਪਤੀ ਵੈਂਕਿਆ ਨਾਇਡੂ ਨਾਲ ਮੁਲਾਕਾਤ ਕੀਤੀ ਅਤੇ ਵਿਦੇਸ਼ ਰਾਜ ਮੰਤਰੀ ਐੱਮ.ਜੇ. ਅਕਬਰ ਨਾਲ ਵੀ ਗੱਲਬਾਤ ਕੀਤੀ ।


Related News