ਕੁਵੈਤ ਦੇ ਗਾਇਕ ਨੇ ਗਾਇਆ ਬਾਪੂ ਦਾ ਭਜਨ, ਸੁਸ਼ਮਾ ਨੇ ਕੀਤੀ ਪ੍ਰਸ਼ੰਸਾ (ਵੀਡੀਓ)

Wednesday, Oct 31, 2018 - 10:00 AM (IST)

ਕੁਵੈਤ ਦੇ ਗਾਇਕ ਨੇ ਗਾਇਆ ਬਾਪੂ ਦਾ ਭਜਨ, ਸੁਸ਼ਮਾ ਨੇ ਕੀਤੀ ਪ੍ਰਸ਼ੰਸਾ (ਵੀਡੀਓ)

ਕੁਵੈਤ ਸਿਟੀ/ਨਵੀਂ ਦਿੱਲੀ (ਬਿਊਰੋ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੀ ਦੋ ਦਿਨੀਂ ਕਤਰ ਯਾਤਰਾ ਦੇ ਬਾਅਦ ਮੰਗਲਵਾਰ ਨੂੰ ਕੁਵੈਤ ਪਹੁੰਚੀ। ਇੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਕੁਵੈਤ ਵਿਚ ਉਹ ਕਈ ਦੋ-ਪੱਖੀ ਬੈਠਕਾਂ ਵਿਚ ਹਿੱਸਾ ਲਵੇਗੀ। ਇਸ ਦੇ ਇਲਾਵਾ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਮੁਲਾਕਾਤ ਕਰੇਗੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਯਾਤਰਾ ਦੇ ਪਹਿਲੇ ਦਿਨ ਆਯੋਜਿਤ ਇਕ ਪ੍ਰੋਗਰਾਮ ਵਿਚ ਕੁਵੈਤ ਦੇ ਗਾਇਕ ਮੁਬਾਰਕ ਅਲ-ਰਾਸ਼ਿਦ ਨੇ ਬਾਪੂ ਦਾ ਭਜਨ 'ਵੈਸ਼ਨਵ ਜਨ' ਗਾਇਆ। 

 

ਪ੍ਰੋਗਰਾਮ ਦੌਰਾਨ ਮੁਬਾਰਕ ਅਲ-ਰਾਸ਼ਿਦ ਨੇ ਵਿਦੇਸ਼ ਮੰਤਰੀ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਮਹਾਤਮਾ ਗਾਂਧੀ ਦਾ ਪਸੰਦੀਦਾ ਭਜਨ ਗਾਉਣਾ ਚਾਹੁੰਦੇ ਹਨ। ਇਸ ਮਗਰੋਂ ਉਹ ਮੰਚ 'ਤੇ ਆਏ ਅਤੇ ਕਿਹਾ ਕਿ ਜਿੰਨ੍ਹਾਂ ਮੈਨੂੰ ਭਜਨ ਯਾਦ ਹੈ ਉਨ੍ਹਾਂ ਮੈਂ ਤੁਹਾਨੂੰ ਗਾ ਕੇ ਸੁਣਾਉਂਦਾ ਹਾਂ। ਵਿਦੇਸ਼ ਮੰਤਰੀ ਨੂੰ ਰਾਸ਼ਿਦ ਦਾ ਭਜਨ ਬਹੁਤ ਪਸੰਦ ਆਇਆ। ਇਸ ਮਗਰੋਂ ਉਨ੍ਹਾਂ ਨੇ ਤਾੜੀ ਵਜਾ ਕੇ ਉਨ੍ਹਾਂ ਦੇ ਗੀਤ ਦੀ ਪ੍ਰਸ਼ੰਸਾ ਕੀਤੀ।

ਇੱਥੇ ਦੱਸ ਦਈਏ ਇਸ ਤੋਂ ਪਹਿਲਾਂ ਸਾਊਦੀ ਅਰਬ ਦੇ ਮਸ਼ਹੂਰ ਗਾਇਕ ਯਾਸਿਰ ਹਬੀਬ ਨੇ ਵੀ ਗਾਂਧੀ ਦੇ ਇਸ ਭਜਨ ਨੂੰ ਗਾ ਕੇ ਪਿਆਰ, ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ ਸੀ। ਇਸ ਵਾਰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਈ ਗਈ। ਯਾਸਿਰ ਹਬੀਬ ਨੇ ਆਪਣੀ ਆਵਾਜ ਵਿਚ ਇਸ ਭਜਨ ਨੂੰ ਗਾ ਕੇ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਸੀ।


Related News