ਟ੍ਰਿਪਲ ਤਲਾਕ ''ਤੇ ਸੁਸ਼ਮਾ ਦੇ ਪਤੀ ਨੇ ਕੀਤਾ ਇਸ ਤਰ੍ਹਾਂ ਟਵੀਟ, ਯੂਜਰਜ਼ ਨੇ ਕਿਹਾ,...

Tuesday, Aug 22, 2017 - 04:22 PM (IST)

ਟ੍ਰਿਪਲ ਤਲਾਕ ''ਤੇ ਸੁਸ਼ਮਾ ਦੇ ਪਤੀ ਨੇ ਕੀਤਾ ਇਸ ਤਰ੍ਹਾਂ ਟਵੀਟ, ਯੂਜਰਜ਼ ਨੇ ਕਿਹਾ,...

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਅੱਜ ਟ੍ਰਿਪਲ ਤਲਾਕ 'ਤੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਇਸ ਨੂੰ 'ਗੈਰ-ਸੰਵਿਧਾਨਕ' ਕਰਾਰ ਦਿੱਤਾ। ਕੋਰਟ ਨੇ ਕਿਹਾ ਕਿ ਇਹ 'ਇਸਲਾਮ ਦਾ ਹਿੱਸਾ ਨਹੀਂ ਹੈ। ਕੋਰਟ ਨੇ ਇਸ ਫੈਸਲੇ ਦੇ ਬਾਅਦ ਕਈ ਮੁਸਲਿਮ ਔਰਤਾਂ ਅਤੇ ਨੇਤਾਵਾਂ ਨੇ ਖੁਸ਼ੀ ਜਤਾਈ ਹੈ।


ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਅਮਿਤ ਸ਼ਾਹ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਉੱਥੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪਤੀ ਗਵਰਨਰ ਸਵਰਾਜ ਨੇ ਵੀ ਤਿੰਨ ਤਲਾਕ ਦੇ ਫੈਸਲੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।


ਉਨ੍ਹਾਂ ਨੇ ਬੜੇ ਹੀ ਸ਼ਾਇਰੀ ਅੰਦਾਜ 'ਚ ਟਵੀਟ ਕੀਤਾ। ਉਨ੍ਹਾਂ ਦੇ ਟਵੀਟ ਨੂੰ ਪੜ੍ਹ ਕੇ ਕਈ ਯੂਜ਼ਰਸ ਭਾਵੁਕ ਹੋ ਗਏ ਤਾਂ ਕੁਝ ਲੋਕਾਂ ਨੇ ਉਨ੍ਹਾਂ ਦੇ ਟਵੀਟ ਨੂੰ ਦਿਲ ਨੂੰ ਛੂਹ ਜਾਣ ਵਾਲਾ ਵੀ ਦੱਸਿਆ। ਗਵਰਨਰ ਸਵਰਾਜ ਨੇ ਲਿਖਿਆ, ਤਲਾਕ ਤਾਂ ਦੇ ਰਹੇ ਤੋ ਨਜ਼ਰ-ਏ-ਕਹਿਰ ਦੇ ਨਾਲ, ਜਵਾਨੀ ਵੀ ਮੇਰੀ ਵਾਪਸ ਕਰ ਦਿਓ ਮੇਹਰ ਦੇ ਨਾਲ। ਉਨ੍ਹਾਂ ਨੇ ਆਪਣੇ ਟਵੀਟ 'ਚ ਬਾਲੀਵੁੱਡ ਅਦਾਕਾਰਾ ਮੀਨਾ ਕੁਮਾਰੀ ਦੇ ਤਲਾਕ ਦਾ ਵੀ ਜ਼ਿਕਰ ਕੀਤਾ।


Related News