ਨਿਤੀਸ਼ ਦੀ ਭਾਜਪਾ ''ਚ ਵਾਪਸੀ ਦੀ ਚਰਚਾ ਦਰਮਿਆਨ ਸੁਸ਼ੀਲ ਮੋਦੀ ਬੋਲੇ- ਸਿਆਸਤ ''ਚ ਦਰਵਾਜ਼ੇ ਬੰਦ ਨਹੀਂ ਹੁੰਦੇ
Friday, Jan 26, 2024 - 04:39 PM (IST)
ਨਵੀਂ ਦਿੱਲੀ- ਭਾਜਪਾ ਨੇਤਾ ਸੁਸ਼ੀਲ ਕੁਮਾਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿਆਸਤ 'ਚ ਕਿਸੇ ਲਈ ਦਰਵਾਜ਼ੇ ਕਦੇ ਵੀ ਪੱਕੇ ਤੌਰ 'ਤੇ ਬੰਦ ਨਹੀਂ ਹੁੰਦੇ ਹਨ। ਉਨ੍ਹਾਂ ਦੀ ਇਹ ਟਿੱਪਣੀ ਇਨ੍ਹਾਂ ਸੰਕੇਤਾਂ ਦਰਮਿਆਨ ਆਈ ਹੈ ਕਿ 'ਇੰਡੀਆ' ਗਠਜੋੜ ਦੇ ਸਹਿਯੋਗੀਆਂ ਨਾਲ ਸਮੀਕਰਨ ਖਰਾਬ ਹੋਣ ਮਗਰੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਾਬਕਾ ਸਹਿਯੋਗੀ ਭਾਜਪਾ ਅਗਵਾਈ ਵਾਲੇ ਖੇਮੇ 'ਚ ਪਰਤ ਸਕਦੇ ਹਨ। ਭਾਜਪਾ ਅਤੇ ਜਦ (ਯੂ) ਦੋਹਾਂ ਪਾਰਟੀਆਂ ਦੇ ਸੂਤਰਾਂ ਨੇ ਅਜਿਹੀ ਸੰਭਾਵਨਾ ਜਤਾਈ ਹੈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਨਿਤੀਸ਼ ਕੁਮਾਰ ਨੇ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਕਿਸੇ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ- ਬਿਹਾਰ 'ਚ ਸਿਆਸੀ ਭੂਚਾਲ! ਭਾਜਪਾ ਨਾਲ ਸਰਕਾਰ ਬਣਾ ਸਕਦੇ ਹਨ ਨਿਤੀਸ਼ ਕੁਮਾਰ
ਸੁਸ਼ੀਲ ਮੋਦੀ ਨੇ ਪੱਤਰਕਾਰਾਂ ਨੂੰ ਕਿਹਾ, "ਜਿੱਥੋਂ ਤੱਕ ਨਿਤੀਸ਼ ਕੁਮਾਰ ਜਾਂ ਜਨਤਾ ਦਲ (ਯੂ) ਦਾ ਸਵਾਲ ਹੈ, ਸਿਆਸਤ 'ਚ ਦਰਵਾਜ਼ੇ ਕਦੇ ਵੀ ਪੱਕੇ ਤੌਰ 'ਤੇ ਬੰਦ ਨਹੀਂ ਹੁੰਦੇ ਹਨ, ਜਦੋਂ ਸਮਾਂ ਆਉਂਦਾ ਹੈ, ਬੰਦ ਦਰਵਾਜ਼ੇ ਖੁੱਲ੍ਹਦੇ ਹਨ ਪਰ ਦਰਵਾਜ਼ੇ ਖੁੱਲ੍ਹਣਗੇ ਜਾਂ ਨਹੀਂ, ਇਹ ਸਾਡੀ ਕੇਂਦਰ ਸਰਕਾਰ 'ਤੇ ਨਿਰਭਰ ਕਰਦਾ ਹੈ।'' ਦੱਸ ਦੇਈਏ ਕਿ 2022 ਵਿਚ ਨਿਤੀਸ਼ ਕੁਮਾਰ ਦੇ ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਭਾਜਪਾ ਨੇਤਾ ਕਹਿੰਦੇ ਰਹੇ ਹਨ ਕਿ ਨਿਤੀਸ਼ ਕੁਮਾਰ ਲਈ ਉਨ੍ਹਾਂ ਦੀ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹਨ ਪਰ ਹਾਲ ਹੀ 'ਚ ਭਾਜਪਾ ਆਗੂਆਂ ਦੇ ਬਿਆਨਾਂ 'ਚ ਨਰਮੀ ਦਿੱਸ ਰਹੀ ਹੈ।
ਇਹ ਵੀ ਪੜ੍ਹੋ- ਰਾਸ਼ਟਰਪਤੀ ਨੇ ਤਿਰੰਗੇ ਨੂੰ ਦਿੱਤੀ ਸਲਾਮੀ, ਹੈਲੀਕਾਪਟਰਾਂ ਤੋਂ ਫੁੱਲਾਂ ਦੀ ਵਰਖਾ ਨਾਲ ਪਰੇਡ ਦਾ ਸਵਾਗਤ
ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰਾਂ 'ਚ ਸੁਸ਼ੀਲ ਮੋਦੀ ਲੰਬੇ ਸਮੇਂ ਤੱਕ ਉਪ ਮੁੱਖ ਮੰਤਰੀ ਰਹੇ ਪਰ 2020 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ-ਜੇਡੀ(ਯੂ) ਗਠਜੋੜ ਦੇ ਸੱਤਾ 'ਚ ਆਉਣ 'ਤੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਸੀ। ਸੁਸ਼ੀਲ ਮੋਦੀ ਇਸ ਵਾਰ ਭਾਜਪਾ ਦੇ ਚੋਟੀ ਦੇ ਨੇਤਾਵਾਂ ਨਾਲ ਗੱਲਬਾਤ 'ਚ ਸ਼ਾਮਲ ਹੋਏ ਹਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਜੇਕਰ ਦੋਵੇਂ ਪਾਰਟੀਆਂ ਮੁੜ ਇਕੱਠੀਆਂ ਹੁੰਦੀਆਂ ਹਨ ਤਾਂ ਤਜਰਬੇਕਾਰ ਸੁਸ਼ੀਲ ਮੋਦੀ ਨੂੰ ਕੋਈ ਅਹਿਮ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਨੈਸ਼ਨਲ ਵਾਰ ਮੈਮੋਰੀਅਲ ਪਹੁੰਚੇ PM ਮੋਦੀ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8