ਸੁਸ਼ੀਲ ਚੰਦਰਾ ਦਾ ਅਗਲਾ ਮੁੱਖ ਚੋਣ ਕਮਿਸ਼ਨਰ ਬਣਨਾ ਤੈਅ
Monday, Apr 12, 2021 - 10:03 AM (IST)
ਨਵੀਂ ਦਿੱਲੀ- ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦਾ ਦੇਸ਼ ਦਾ ਅਗਲਾ ਮੁੱਖ ਚੋਣ ਕਮਿਸ਼ਨਰ ਬਣਨਾ ਤੈਅ ਹੋ ਗਿਆ ਹੈ। ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਭ ਤੋਂ ਸੀਨੀਅਰ ਕਮਿਸ਼ਨਰ ਨੂੰ ਮੁੱਖ ਚੋਣ ਕਮਿਸ਼ਨਰ ਨਿਯੁਕਤ ਕਰਨ ਦੀ ਪਰੰਪਰਾ ਦੇ ਅਨੁਰੂਪ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ‘ਚੋਣ ਸਦਨ’ ’ਚ ਸੀਨੀਅਰ ਅਹੁਦੇ ਲਈ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਯੂ. ਪੀ. ਦੇ ਕਿਸਾਨਾਂ ਦੀ ਆਦਮਨ ਹੋਈ ਦੁੱਗਣੀ, ਮਸ਼ਰੂਮ ਉਗਾ ਕੇ ਹੋ ਰਹੇ ਮਾਲੋ-ਮਾਲ
ਸੂਤਰਾਂ ਨੇ ਕਿਹਾ ਕਿ ਇਸ ਸਬੰਧ ਵਿਚ ਨਿਰਦੇਸ਼ ਕਿਸੇ ਵੀ ਸਮੇਂ ਜਾਰੀ ਹੋ ਸਕਦਾ ਹੈ। ਚੰਦਰਾ 13 ਅਪ੍ਰੈਲ ਨੂੰ ਅਹੁਦਾ ਸੰਭਾਲਣਗੇ। ਫਿਲਹਾਲ ਇਸ ਵੇਲੇ ਸੀ. ਈ. ਸੀ. ਸੁਨੀਲ ਅਰੋੜਾ ਇਹ ਜ਼ਿੰਮੇਵਾਰੀ ਨਿਭਾਅ ਰਹੇ ਹਨ। ਚੰਦਰਾ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ 14 ਫਰਵਰੀ 2019 ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਉਹ 14 ਮਈ 2022 ਨੂੰ ਆਪਣੇ ਇਸ ਨਵੇਂ ਅਹੁਦੇ ਤੋਂ ਮੁਕਤ ਹੋਣਗੇ। ਉਨ੍ਹਾਂ ਦੀ ਅਗਵਾਈ 'ਚ ਚੋਣ ਕਮਿਸ਼ਨ ਗੋਆ, ਮਣੀਪੁਰ, ਉਤਰਾਖੰਡ, ਪੰਜਾਬ ਅਤੇ ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਕਰਵਾਏਗਾ। ਗੋਆ, ਮਣੀਪੁਰ, ਉਤਰਾਖੰਡ ਅਤੇ ਪੰਜਾਬ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ 7 ਮਾਰਚ ਨੂੰ ਵੱਖ-ਵੱਖ ਤਾਰੀਖਾਂ 'ਤੇ ਪੂਰਾ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ 14 ਮਈ ਨੂੰ ਪੂਰਾ ਹੋ ਰਿਹਾ ਹੈ। ਚੋਣ ਕਮਿਸ਼ਨ 'ਚ ਅਹੁਦਾ ਸੰਭਾਲਣ ਤੋਂ ਪਹਿਲਾਂ ਚੰਦਰਾ ਕੇਂਦਰੀ ਸਿੱਧੇ ਟੈਕਸ ਬੋਰਡ ਦੇ ਪ੍ਰਧਾਨ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ