''ਕੀ ਅਜਿਹੇ ਲੀਡਰ ਹੁੰਦੇ ਹਨ ?'', ਸ਼ਤਰੰਜ ਦੀ ਧਾਕੜ ਖਿਡਾਰਨ ਸੁਜ਼ਨ ਪੋਲਗਰ ਨੇ PM ਮੋਦੀ ਦੀ ਕੀਤੀ ਤਾਰੀਫ਼

Friday, Jun 06, 2025 - 02:48 PM (IST)

''ਕੀ ਅਜਿਹੇ ਲੀਡਰ ਹੁੰਦੇ ਹਨ ?'', ਸ਼ਤਰੰਜ ਦੀ ਧਾਕੜ ਖਿਡਾਰਨ ਸੁਜ਼ਨ ਪੋਲਗਰ ਨੇ PM ਮੋਦੀ ਦੀ ਕੀਤੀ ਤਾਰੀਫ਼

ਸਪੋਰਟਸ ਡੈਸਕ- ਛੋਟੀ ਉਮਰ 'ਚ ਹੀ ਸਫਲਤਾ ਦੇ ਝੰਡੇ ਗੱਡਣ ਵਾਲੇ ਭਾਰਤ ਦੇ ਨੌਜਵਾਨ ਸ਼ਤਰੰਜ ਖਿਡਾਰੀ ਡੀ. ਗੁਕੇਸ਼ ਨੇ ਨਾਰਵੇ ਚੈੱਸ ਟੂਰਨਾਮੈਂਟ 2025 ਵਿੱਚ ਵਿਸ਼ਵ ਨੰਬਰ-1 ਮੈਗਨਸ ਕਾਰਲਸਨ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਮੰਨੀ ਜਾ ਰਹੀ ਹੈ, ਜਿਸ ਨੇ ਪੂਰੇ ਦੇਸ਼ ਨੂੰ ਇਕ ਵਾਰ ਫ਼ਿਰ ਤੋਂ ਮਾਣ ਮਹਿਸੂਸ ਕਰਵਾਇਆ ਹੈ।

ਇਸ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਕੇਸ਼ ਨੂੰ ਟਵੀਟ ਕਰ ਕੇ ਵਧਾਈ ਦਿੱਤੀ। ਗੁਕੇਸ਼ ਨੂੰ ਵਧਾਈ ਦਿੰਦੇ ਹੋਏ ਮੋਦੀ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, “ਗੁਕੇਸ਼ ਦੀ ਇਕ ਸ਼ਾਨਦਾਰ ਉਪਲੱਬਧੀ। ਉਸ ਨੂੰ ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀ ਮੈਗਨਸ ਕਾਰਲਸਨ ਨੂੰ ਪਹਿਲੀ ਵਾਰ ਨਾਰਵੇ ਚੈੱਸ 2025 ਦੇ 6ਵੇਂ ਰਾਉਂਡ 'ਚ ਹਰਾਉਣ 'ਤੇ ਵਧਾਈ। ਉਸ ਦੇ ਅੱਗੇ ਵੀ ਇਸੇ ਤਰ੍ਹਾਂ ਸਫ਼ਲਤਾ ਛੂੰਹਦੇ ਰਹਿਣ ਦੀ ਕਾਮਨਾ ਕਰਦਾ ਹਾਂ।''

PunjabKesari

ਪ੍ਰਧਾਨ ਮੰਤਰੀ ਦੇ ਇਸ ਸੰਦੇਸ਼ ਨੂੰ ਅੰਤਰਰਾਸ਼ਟਰੀ ਚੈੱਸ ਕੋਚ ਅਤੇ ਵਿਸ਼ਵ ਚੈਂਪੀਅਨ ਰਹੀ ਹੰਗੇਰੀਅਨ-ਅਮੈਰੀਕਨ ਸੁਜ਼ਨ ਪੋਲਗਰ ਨੇ ਵੀ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਪੋਸਟ 'ਚ ਕਿਹਾ, “ਕੀ ਦੇਸ਼ ਦੇ ਅਜਿਹੇ ਆਗੂ ਵੀ ਹੁੰਦੇ ਹਨ ਜੋ ਸ਼ਤਰੰਜ ਦੇ ਖਿਡਾਰੀਆਂ ਲਈ ਵੀ ਟਵੀਟ ਕਰਦੇ ਹਨ ? ਮੈਨੂੰ ਤਾਂ ਸਿਰਫ਼ ਇਕ ਦਾ ਹੀ ਪਤਾ ਸੀ, ਜ਼ੇਵੀਅਰ ਮਿਲੇਈ, ਜਿਨ੍ਹਾਂ ਨੇ ਫੌਸਟਿਨੋ ਓਰੋ ਬਾਰੇ ਪੋਸਟ ਕੀਤਾ ਸੀ।”

PunjabKesari

ਇਸ ਪੋਸਟ ਰਾਹੀਂ ਪੋਲਗਰ ਨੇ ਖੁਸ਼ੀ ਜਤਾਈ ਕਿ ਭਾਰਤ 'ਚ ਸ਼ਤਰੰਜ ਦੇ ਖਿਡਾਰੀਆਂ ਲਈ ਖੁਦ ਪ੍ਰਧਾਨ ਮੰਤਰੀ ਪੋਸਟ ਸਾਂਝੀ ਕਰ ਕੇ ਉਨ੍ਹਾਂ ਦਾ ਹੌਂਸਲਾ ਵਧਾ ਰਹੇ ਹਨ। ਜ਼ਿਕਰਯੋਗ ਹੈ ਕਿ ਡੀ. ਗੁਕੇਸ਼ ਦੀ ਇਹ ਜਿੱਤ ਸਿਰਫ਼ ਖੇਡ ਪੱਧਰ 'ਤੇ ਨਹੀਂ, ਸਗੋਂ ਰਾਸ਼ਟਰੀ ਪੱਧਰ 'ਤੇ ਵੀ ਇਕ ਅਹਿਮ ਸੰਦੇਸ਼ ਹੈ ਕਿ ਭਾਰਤੀ ਨੌਜਵਾਨ ਗਲੋਬਲ ਪੱਧਰ 'ਤੇ ਆਪਣੀ ਦਮਦਾਰ ਮੌਜੂਦਗੀ ਦਰਜ ਕਰਵਾ ਰਹੇ ਹਨ।

ਇਹ ਵੀ ਪੜ੍ਹੋ- ਉਜ਼ਬੇਕਿਸਤਾਨ ਤੇ ਜਾਰਡਨ ਨੇ ਪਹਿਲੀ ਵਾਰ ਫੁੱਟਬਾਲ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News