ਬੈਡਮਿੰਟਨ ਖਿਡਾਰਨ ਤਨਵੀ ਪਾਤਰੀ ਨੇ ਰਚਿਆ ਇਤਿਹਾਸ, ਯੂਥ ਓਲੰਪਿਕ 'ਚ ਜਿੱਤਿਆ ਸਿਲਵਰ

Saturday, Nov 07, 2026 - 12:03 PM (IST)

ਬੈਡਮਿੰਟਨ ਖਿਡਾਰਨ ਤਨਵੀ ਪਾਤਰੀ ਨੇ ਰਚਿਆ ਇਤਿਹਾਸ, ਯੂਥ ਓਲੰਪਿਕ 'ਚ ਜਿੱਤਿਆ ਸਿਲਵਰ

ਡਕਾਰ– ਭਾਰਤ ਦੀ ਤਨਵੀ ਪਾਤਰੀ ਯੂਥ ਓਲੰਪਿਕ ਦੀ ਸਿੰਗਲਜ਼ ਪ੍ਰਤੀਯੋਗਿਤਾ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਬਣ ਗਈ ਜਿਸ ਨੂੰ ਫਾਈਨਲ ’ਚ ਚੀਨ ਦੀ ਝਾਂਗ ਯਿ ਸ਼ਿਨ ਨੇ ਹਰਾਇਆ।

ਇਕ ਘੰਟਾ ਅਤੇ 22 ਮਿੰਟ ਤੱਕ ਚੱਲੇ ਮੁਕਾਬਲੇ ’ਚ 15 ਸਾਲ ਦੀ ਤਨਵੀ ਨੂੰ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਨੇ 15-21, 21-13, 26-24 ਨਾਲ ਹਰਾਇਆ।

ਤਨਵੀ ਨੇ ਕਿਹਾ, ‘‘ਇਹ ਉਪਲਬਧੀ ਮੇਰੇ ਲਈ ਕਾਫੀ ਮਾਇਨੇ ਰੱਖਦੀ ਹੈ ਅਤੇ ਇਸ ਨਾਲ ਅੱਗੇ ਚੰਗਾ ਖੇਡਣ ਦੀ ਪ੍ਰੇਰਣਾ ਮਿਲੇਗੀ।’’

ਤਨਵੀ ਤੋਂ ਪਹਿਲਾਂ ਭਾਰਤ ਦੇ ਐੱਚ. ਐੱਸ. ਪ੍ਰਣੋਏ (2010) ਅਤੇ ਲਕਸ਼ੈ ਸੇਨ (2018) ਨੇ ਯੂਥ ਓਲੰਪਿਕ ’ਚ ਚਾਂਦੀ ਦਾ ਤਮਗਾ ਜਿੱਤਿਆ ਹੈ।


author

Tarsem Singh

Content Editor

Related News