2016 ਦੀ ਸਰਜੀਕਲ ਸਟ੍ਰਾਈਕ ਭਾਰਤੀ ਕਲਪਨਾ ਦੀ ਉਡਾਣ, ਅਜਿਹਾ ਕੁਝ ਹੋਇਆ ਹੀ ਨਹੀਂ : ਪਾਕਿ
Friday, Jan 04, 2019 - 01:59 AM (IST)
ਇਸਲਾਮਾਬਾਦ - ਪਾਕਿਸਤਾਨ ਨੇ ਇਕ ਵਾਰ ਫਿਰ ਵੀਰਵਾਰ ਨੂੰ 2016 ਦੀ ਸਰਜੀਕਲ ਸਟ੍ਰਾਈਕ ਨੂੰ ਭਾਰਤੀ ਕਲਪਨਾ ਦੀ ਉਡਾਣ ਕਰਾਰ ਦੇ ਕੇ ਖਾਰਿਜ ਕਰ ਦਿੱਤਾ ਤੇ ਕਿਹਾ ਹੈ ਕਿ ਅਜਿਹਾ ਕੁਝ ਹੋਇਆ ਹੀ ਨਹੀਂ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਜ਼ਲ ਨੂੰ ਉਨ੍ਹਾਂ ਦੀ ਹਫਤਾਵਾਰੀ ਪੁੱਛਗਿੱਛ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੇਂ ਸਾਲ ਮੌਕੇ ਕੀਤੇ ਗਏ ਸਰਜੀਕਲ ਸਟ੍ਰਾਈਕ ਦੇ ਉਲੇਖ ਬਾਰੇ ਪੁੱਛਿਆ ਤਾਂ ਉਨ੍ਹਾਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਅਜਿਹਾ ਕੁਝ ਹੋਇਆ ਹੀ ਨਹੀਂ ਸੀ, ਇਹ ਭਾਰਤੀ ਕਲਪਨਾ ਦੀ ਉਡਾਣ ਹੈ। ਖੁਦ ਭਾਰਤੀ ਮੀਡੀਆ ਵੀ ਆਪਣੀ ਸਰਕਾਰ ਦੇ ਦਾਅਵੇ ’ਤੇ ਸ਼ੱਕ ਕਰ ਰਿਹਾ ਹੈ।