ਸਰਜੀਕਲ ਸਟਰਾਈਕ-2 ਦੀ ਖੁਸ਼ੀ ''ਚ ਲਾੜਾ ਭੁੱਲ ਗਿਆ ਵਿਆਹ ਦਾ ਚਾਅ, ਇੰਝ ਮਨਾਈ ਖੁਸ਼ੀ

02/26/2019 6:18:28 PM

ਬੜਵਾਨੀ (ਵਾਰਤਾ)— ਭਾਰਤੀ ਹਵਾਈ ਫੌਜ ਦੇ ਜਾਬਾਜ਼ ਪਾਇਲਟਾਂ ਵਲੋਂ ਅੱਜ ਤੜਕੇ ਪਾਕਿਸਤਾਨ ਦੀ ਸਰਹੱਦ ਅੰਦਰ ਸਥਾਪਤ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ। ਅੱਜ ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲੇ ਦੇ ਇਕ ਲਾੜੇ ਨੇ ਆਪਣੀ ਬਾਰਾਤ ਛੱਡ ਕੇ ਖੁਸ਼ੀ ਮਨਾਈ। ਹਵਾਈ ਫੌਜ ਵਲੋਂ ਅੱਤਵਾਦੀ ਟਿਕਾਣਿਆਂ 'ਤੇ ਹਮਲੇ ਦੇ ਬਾਅਦ ਲੋਕ ਸੇਂਧਵਾ ਦੇ ਪ੍ਰਾਚੀਨ ਕਿਲੇ ਦੇ ਮੁੱਖ ਦੁਆਰ 'ਤੇ ਪਟਾਕੇ ਚਲਾਏ ਗਏ ਅਤੇ ਮਠਿਆਈ ਵੰਡ ਕੇ ਖੁਸ਼ੀ ਮਨਾ ਰਹੇ ਸਨ। ਇਸ ਦੌਰਾਨ ਲਾੜਾ ਸ਼ਾਸਤਰੀ ਕਾਲੋਨੀ ਵਾਸੀ ਗਣੇਸ਼ ਸੁਖਲਾਲ ਦੇਵਰੇ ਦੀ ਬਾਰਾਤ ਉੱਥੋਂ ਲੰਘ ਰਹੀ ਸੀ।

ਘੋੜੀ 'ਤੇ ਬੈਠਾ ਲਾੜਾ ਵੀ ਲੋਕਾਂ ਨੂੰ ਖੁਸ਼ੀ ਮਨਾਉਂਦੇ ਦੇਖ ਕੇ ਜੋਸ਼ ਵਿਚਆ ਗਿਆ ਅਤੇ ਉਸ ਨੇ ਤਿਰੰਗਾ ਲਹਿਰਾਉਣਾ ਸ਼ੁਰੂ ਕਰ ਦਿੱਤਾ। ਬਸ ਇੰਨਾ ਹੀ ਨਹੀਂ ਉਸ ਨੇ ਬਾਰਾਤੀਆਂ ਨੂੰ ਉੱਥੇ ਲਿਜਾਉਣ ਦੀ ਮੰਗ ਕਰ ਦਿੱਤੀ। ਪਰੰਪਰਾ ਮੁਤਾਬਕ ਉਸ ਨੂੰ ਘੋੜੀ ਤੋਂ ਉਤਰਨ ਨਹੀਂ ਦੇਣਾ ਸੀ, ਇਸ ਲਈ ਉਸ ਦੇ ਭਰਾ ਜਤਿੰਦਰ ਨੇ ਆਪਣੇ ਮੋਢਿਆਂ 'ਤੇ ਬਿਠਾਇਆ ਅਤੇ ਉਸ ਨੇ ਤਿਰੰਗਾ ਹਵਾ ਵਿਚ ਲਹਿਰਾਉਂਦੇ ਹੋਏ ਢੋਲ ਧਮਾਕੇ ਅਤੇ ਆਤਿਸ਼ਬਾਜ਼ੀ ਨਾਲ ਖੁਸ਼ੀ ਮਨਾਈ ਅਤੇ ਭਾਰਤ ਮਾਤਾ ਤੇ ਭਾਰਤੀ ਫੌਜ ਦੇ ਨਾਅਰੇ ਲਾਏ। ਅੱਜ ਬੜਵਾਨੀ ਅਤੇ ਖਰਗੋਨ ਜ਼ਿਲਿਆਂ ਵਿਚ ਵੀ ਭਾਰਤੀ ਹਵਾਈ ਫੌਜ ਦੇ ਹਮਲਿਆਂ ਨੂੰ ਲੈ ਕੇ ਨਾਗਰਿਕਾਂ 'ਚ ਉਤਸ਼ਾਹ ਦੇਖਿਆ ਗਿਆ ਹੈ। ਮਠਿਆਈਆਂ ਵੰਡ ਕੇ ਖੁਸ਼ੀ ਮਨਾਈ ਗਈ।


Tanu

Content Editor

Related News