ਨੇਪਾਲ ਦੇ ਬਦਲੇ ਸੁਰ, ਭਾਰਤ ਨਾਲ ਗੱਲਬਾਤ ਲਈ ਤਿਆਰ

Sunday, Jun 07, 2020 - 11:43 PM (IST)

ਨੇਪਾਲ ਦੇ ਬਦਲੇ ਸੁਰ, ਭਾਰਤ ਨਾਲ ਗੱਲਬਾਤ ਲਈ ਤਿਆਰ

ਨਵੀਂ ਦਿੱਲੀ (ਏ. ਐਨ. ਆਈ.) - ਚੀਨ ਦੇ ਪ੍ਰਭਾਵ ਵਿਚ ਆ ਕੇ ਵੱਖਰੇ ਰਾਹ 'ਤੇ ਨਿਕਲੇ ਨੇਪਾਲ ਦੇ ਕਦਮ ਵਾਪਸ ਪਰਤਦੇ ਦਿੱਖ ਰਹੇ ਹਨ। ਨਵੇਂ ਨਕਸ਼ੇ ਵਿਚ ਭਾਰਤ ਦੇ ਇਲਾਕਿਆਂ 'ਤੇ ਆਪਣਾ ਅਧਿਕਾਰ ਜਤਾਉਣ ਤੋਂ ਬਾਅਦ ਹੁਣ ਉਹ ਭਾਰਤ ਨਾਲ ਗੱਲਬਾਤ ਕਰਨ ਇੱਛਾ ਜਤਾ ਰਿਹਾ ਹੈ। ਉਸ ਨੇ ਦਿੱਲੀ ਨੂੰ ਕਿਹਾ ਹੈ ਕਿ ਉਹ ਵਿਦੇਸ਼ ਸਕੱਤਰਾਂ ਵਿਚਾਲੇ ਵਰਚੂਅਲ ਮੀਟਿੰਗ ਨੂੰ ਵੀ ਤਿਆਰ ਹੈ।

ਇਕ ਡਿਪਲੋਮੈਟਿਕ ਨੋਟ ਵਿਚ ਨੇਪਾਲ ਸਰਕਾਰ ਆਖਦੀ ਹੈ ਕਿ ਵਿਦੇਸ਼ ਸਕੱਤਰ ਆਹਮੋ-ਸਾਹਮਣੇ ਜਾਂ ਵਰਚੂਅਲ ਮੀਟਿੰਗ ਵਿਚ ਕਾਲਾਪਾਣੀ, ਲਿਪੁਲੇਖ ਅਤੇ ਲਿੰਪੀਆਧੁਰਾ ਦੇ ਮਸਲੇ 'ਤੇ ਗੱਲ ਕਰ ਸਕਦੇ ਹਨ। ਉਥੇ ਨੇਪਾਲ ਨੇ ਸੰਵਿਧਾਨ ਸੋਧ ਲਿਆਉਣ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਟਰੈਕ ਕੀਤਾ ਹੈ। ਇਹ ਪਤਾ ਲੱਗਾ ਹੈ ਕਿ ਕੇ. ਪੀ. ਸ਼ਰਮਾ ਓਲੀ ਦੀ ਸਰਕਾਰ ਨੇ ਵਿਰੋਧੀ ਨੇਪਾਲੀ ਕਾਂਗਰਸ ਦਾ ਸਮਰਥਨ ਹਾਸਲ ਕਰ ਲਿਆ ਹੈ ਅਤੇ 9 ਜੂਨ ਨੂੰ ਲੋੜੀਂਦੇ 2-ਤਿਹਾਈ ਬਹੁਮਤ ਨਾਲ ਸੋਧ ਪਾਸ ਕਰਨ ਦੀ ਸੰਭਾਵਨਾ ਹੈ।


author

Khushdeep Jassi

Content Editor

Related News