ਭਾਰਤ ਤੋਂ ਬਾਹਰ ''ਪਦਮਾਵੱਤੀ'' ਦੀ ਰਿਲੀਜ਼ ''ਤੇ ਰੋਕ ਲਈ ਨਵੀਂ ਪਟੀਸ਼ਨ ''ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
Thursday, Nov 23, 2017 - 01:30 PM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਬਾਲੀਵੁੱਡ ਫਿਲਮ 'ਪਦਮਾਵੱਤੀ' ਦੇ ਨਿਰਮਾਤਾਵਾਂ ਨੂੰ ਇਸ ਨੂੰ ਇਕ ਦਸੰਬਰ ਨੂੰ ਦੇਸ਼ ਤੋਂ ਬਾਹਰ ਰਿਲੀਜ਼ ਕਰਨ ਤੋਂ ਰੋਕਣ ਦਾ ਨਿਰਦੇਸ਼ ਦੇਣ ਦੀ ਮੰਗ ਕਰਦੀ ਪਟੀਸ਼ਨ 'ਤੇ 28 ਨਵੰਬਰ ਨੂੰ ਸੁਣਵਾਈ ਲਈ ਸਹਿਮਤ ਹੋ ਗਿਆ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਏ.ਐੱਮ. ਖਾਨਵਿਲਕਰ ਅਤੇ ਡੀ. ਵਾਈ. ਚੰਦਰਚੂੜ ਦੀ ਬੈਂਚ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਇਸ ਪਟੀਸ਼ਨ 'ਤੇ ਸੁਣਵਾਈ ਕਰਨਗੇ। ਪਟੀਸ਼ਨ 'ਚ ਦੋਸ਼ ਹੈ ਕਿ 'ਪਦਮਾਵੱਤੀ' ਦੇ ਨਿਰਮਾਤਾਵਾਂ ਨੇ ਫਿਲਮ ਦੇ ਗੀਤਾਂ ਅਤੇ ਪ੍ਰੋਮੋ ਦੀ ਰਿਲੀਜ਼ 'ਤੇ ਸੈਂਸਰ ਬੋਰਡ ਦੀ ਮਨਜ਼ੂਰੀ ਦੇ ਸੰਬੰਧ 'ਚ ਅਦਾਲਤ ਦੇ ਸਾਹਮਣੇ ਤੱਤਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ। ਬੈਂਚ ਨੇ ਵਕੀਲ ਐੱਮ.ਐੱਲ. ਸ਼ਰਮਾ ਨੂੰ ਦੱਸਿਆ,''ਅਸੀਂ ਲੋਕ ਇਸ 'ਤੇ ਮੰਗਲਵਾਰ ਨੂੰ ਸੁਣਵਾਈ ਕਰਾਂਗੇ। ਤੁਸੀਂ (ਵਕੀਲ) ਇਕ ਰਿਟ ਪਟੀਸ਼ਨ ਦਾਇਰ ਕਰੇ।'' ਸ਼ਰਮਾ ਨੇ ਆਪਣੀ ਨਵੀਂ ਪਟੀਸ਼ਨ 'ਤੇ ਤੁਰੰਤ ਸੁਣਵਾਈ ਦਾ ਜ਼ਿਕਰ ਕੀਤਾ ਸੀ। ਸ਼ਰਮਾ ਨੇ ਦੋਸ਼ ਲਗਾਇਆ ਕਿ ਜੇਕਰ ਭਾਰਤ ਦੇ ਬਾਹਰ ਫਿਲਮ ਦੀ ਰਿਲੀਜ਼ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਸਮਾਜਿਕ ਸਦਭਾਵਨਾ ਨੂੰ ਸੱਦ ਪੁੱਜੇਗੀ। ਉਨ੍ਹਾਂ ਨੇ ਕੇਂਦਰੀ ਫਿਲਮ ਪ੍ਰਮਾਣਨ ਬੋਰਡ (ਸੀ.ਬੀ.ਐੱਫ.ਸੀ.) ਤੋਂ ਫਿਲਮ ਦੇ ਗੀਤਾਂ ਅਤੇ ਪ੍ਰੋਮੋ ਨੂੰ ਮਨਜ਼ੂਰੀ ਮਿਲਣ ਬਾਰੇ ਕਥਿਤ ਤੌਰ 'ਤੇ ਤੱਤਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ 'ਤੇ ਫਿਲਮ ਦੇ ਨਿਰਮਾਤਾਵਾਂ ਦੇ ਖਿਲਾਫ ਅਪਰਾਧਕ ਮੁਕੱਦਮਾ ਚਲਾਏ ਜਾਣ ਦੀ ਵੀ ਮੰਗ ਕੀਤੀ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਫਿਲਮ ਤੋਂ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਹਟਾਉਣ ਦੀ ਮੰਗ ਵਾਲੀ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਬੈਂਚ ਨੇ ਮੰਨਿਆ ਸੀ ਕਿ ਸੀ.ਬੀ.ਐੱਫ.ਸੀ. ਨੇ ਹੁਣ ਤੱਕ ਫਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਹੈ ਅਤੇ ਕੋਰਟ ਕਿਸੇ ਸੰਵਿਧਾਨਕ ਸੰਸਥਾ ਨੂੰ ਉਸ ਦਾ ਕੰਮ ਕਰਨ ਤੋਂ ਰੋਕ ਨਹੀਂ ਸਕਦੀ ਹੈ। ਪ੍ਰਤੀਵਾਦੀਆਂ 'ਚੋਂ ਇਕ ਦੇ ਵਕੀਲ ਨੇ ਇਸ ਤੋਂ ਪਹਿਲਾਂ ਅਦਾਲਤ ਨੂੰ ਦੱਸਿਆ ਸੀ ਕਿ ਫਿਲਮ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ ਅਤੇ ਇਸ ਲਈ ਸੀ.ਬੀ.ਐੱਫ.ਸੀ. ਦੀ ਜ਼ਰੂਰੀ ਮਨਜ਼ੂਰੀ ਲੈ ਲਈ ਗਈ ਸੀ। ਸ਼ਰਮਾ ਨੇ ਫਿਲਮ 'ਚ ਰਾਣੀ ਪਦਮਾਵੱਤੀ ਦੇ ਕਥਿਤ 'ਚਰਿੱਤਰ ਹਨਨ' ਨਾਲ ਸੰਬੰਧਤ ਸਾਰੇ ਦ੍ਰਿਸ਼ਾਂ ਨੂੰ ਇਸ ਦੀ ਰਿਲੀਜ਼ ਤੋਂ ਹਟਾਉਣ ਦਾ ਨਿਰਦੇਸ਼ ਦੇਣ ਦੀ ਮੰਗ ਕਰਦੇ ਹੋਏ ਅਦਾਲਤ ਦਾ ਰੁਖ ਕੀਤਾ ਸੀ।