ਸੁਸ਼ਾਂਤ ਕੇਸ ਦੀ CBI ਜਾਂਚ, ਨਿਤੀਸ਼ ਕੁਮਾਰ ਬੋਲੇ- ਹੁਣ ਪਰਿਵਾਰ ਨੂੰ ਮਿਲੇਗਾ ਨਿਆਂ
Wednesday, Aug 19, 2020 - 04:32 PM (IST)
ਪਟਨਾ- ਸੁਪਰੀਮ ਕੋਰਟ ਨੇ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੇ ਮਾਮਲੇ 'ਚ ਸੀ.ਬੀ.ਆਈ. ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਸੁਪਰੀਮ ਕੋਰਟ ਨੇ ਮੁੰਬਈ ਪੁਲਸ ਤੋਂ ਇਸ ਮਾਮਲੇ ਨਾਲ ਜੁੜੇ ਸਾਰੇ ਦਸਤਾਵੇਜ਼ ਸੀ.ਬੀ.ਆਈ. ਨੂੰ ਸੌਂਪ ਦੇਣ ਨੂੰ ਵੀ ਕਿਹਾ ਹੈ। ਇਸ ਕੇਸ 'ਚ ਸੁਪਰੀਮ ਕੋਰਟ ਨੇ ਬਿਹਾਰ ਪੁਲਸ ਨੂੰ ਸਹੀ ਠਹਿਰਾਇਆ ਹੈ। ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਇਸ ਕੇਸ 'ਚ ਬਿਹਾਰ ਨੇ ਉਹੀ ਕੀਤਾ ਜੋ ਕਾਨੂੰਨੀ ਰੂਪ ਹੈ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਬਿਹਾਰ 'ਚ ਪੂਰੀ ਤਰ੍ਹਾਂ ਨਾਲ ਕਾਨੂੰਨੀ ਅਤੇ ਸੰਵਿਧਾਨਕ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ। ਕੇਸ ਦਰਜ ਕੀਤਾ ਗਿਆ, ਉਸ 'ਤੇ ਜਾਂਚ ਸ਼ੁਰੂ ਕੀਤੀ ਗਈ। ਜਦੋਂ ਸੀ.ਬੀ.ਆਈ. ਜਾਂਚ ਦੀ ਗੱਲ ਆਈ ਤਾਂ ਉਸ ਦੀ ਸਿਫ਼ਾਰਿਸ਼ ਕੀਤੀ ਗਈ, ਸੀ.ਬੀ.ਆਈ. ਨੇ ਵੀ ਉਸ ਨੂੰ ਸਵੀਕਾਰ ਕੀਤਾ। ਸੁਪਰੀਮ ਕੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਸਾਰੀ ਪ੍ਰਕਿਰਿਆ ਨਿਆਂ ਸੰਗਤ ਸੀ। ਹੁਣ ਮੈਨੂੰ ਪੂਰਾ ਭਰੋਸਾ ਹੈ ਕਿ ਸੁਸ਼ਾਂਤ ਅਤੇ ਉਸ ਦੇ ਪਰਿਵਾਰ ਨੂੰ ਨਿਆਂ ਮਿਲੇਗਾ।
ਨਿਤੀਸ਼ ਕੁਮਾਰ ਨੇ ਆਪਣੇ ਉੱਪਰ ਉੱਠ ਰਹੇ ਸਵਾਲਾਂ 'ਤੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਨ੍ਹਾਂ ਸਭ ਗੱਲਾਂ 'ਤੇ ਕੁਝ ਕਹਿਣ ਦੀ ਜ਼ਰੂਰਤ ਹੈ। ਸੁਸ਼ਾਂਤ ਕੇਸ 'ਚ ਦਰਜ ਹੋਏ ਐੱਫ.ਆਈ.ਆਰ. ਨੂੰ ਬਿਹਾਰ ਚੋਣਾਂ ਨਾਲ ਜੋੜਨ 'ਤੇ ਸੀ.ਐੱਮ. ਨਿਤੀਸ਼ ਨੇ ਕਿਹਾ ਕਿ ਇਹ ਸਭ ਬੇਕਾਰ ਦੀ ਗੱਲ ਹੈ। ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਜੋ ਲੋਕ ਵੀ ਇਸ ਨੂੰ ਸਿਆਸੀ ਦੱਲ ਰਹੇ ਹਨ ਉਹ ਸੋਚ ਸਮਝ ਕੇ ਬੋਲਣ। ਸੁਪਰੀਮ ਕੋਰਟ ਦੇ ਫੈਸਲੇ ਤੋਂ ਸਾਬਤ ਹੋ ਗਿਆ ਹੈ ਕਿ ਅਸੀਂ ਨਿਆਂ ਦੇ ਨਾਲ ਹਾਂ। ਸੁਪਰੀਮ ਕੋਰਟ ਦਾ ਫੈਸਲਾ ਕਿਸੇ ਦੀ ਜਿੱਤ ਨਹੀਂ ਹੈ, ਇਹ ਨਿਆਂ ਦੀ ਗੱਲ ਹੈ। ਜੋ ਹੈ, ਉਹੀ ਗੱਲ ਹੋਈ ਹੈ।