ਸੁਪਰੀਮ ਕੋਰਟ ਏਅਰਲਾਈਨਾਂ ''ਤੇ ਸਖਤ, ਕਿਹਾ- ਵਿਚਕਾਰਲੀਆਂ ਸੀਟਾਂ ਰੱਖੋ ਖਾਲ੍ਹੀ

Tuesday, May 26, 2020 - 12:13 AM (IST)

ਸੁਪਰੀਮ ਕੋਰਟ ਏਅਰਲਾਈਨਾਂ ''ਤੇ ਸਖਤ, ਕਿਹਾ- ਵਿਚਕਾਰਲੀਆਂ ਸੀਟਾਂ ਰੱਖੋ ਖਾਲ੍ਹੀ

ਨਵੀਂ ਦਿੱਲੀ (ਏ. ਐੱਨ. ਐਈ.)- ਸੁਪਰੀਮ ਕੋਰਟ ਨੇ ਕੇਂਦਰ ਤੇ ਏਅਰ ਇੰਡੀਆ ਨੂੰ ਅਗਲੇ 10 ਦਿਨ ਦੇ ਲਈ ਆਪਣੀ ਨਿਰਧਾਰਤ ਉਡਾਣਾਂ 'ਚ ਜਹਾਜ਼ ਦੇ ਵਿਚਕਾਰਲੀਆਂ ਸੀਟਾਂ 'ਤੇ ਵੀ ਯਾਤਰੀਆਂ ਨੂੰ ਬਿਠਾਉਣ ਦੀ ਸੋਮਵਾਰ ਨੂੰ ਆਗਿਆ ਦੇ ਦਿੱਤੀ ਹੈ। ਉਸ ਤੋਂ ਬਾਅਦ ਏਅਰ ਇੰਡੀਆ ਨੂੰ ਬੰਬੇ ਹਾਈ ਕੋਰਟ ਦੇ 22 ਮਈ ਦੇ ਆਦੇਸ਼ ਅਨੁਸਾਰ ਵਿਚਕਾਰਲੀਆਂ ਸੀਟਾਂ ਖਾਲੀ ਰੱਖਣੀਆਂ ਪੈਣਗੀਆਂ। ਇਹ ਇਜਾਜ਼ਤ ਦਿੰਦੇ ਹੋਏ ਕੋਰਟ ਨੇ ਟਿੱਪਣੀ ਕੀਤੀ ਕਿ ਸਰਕਾਰ ਨੂੰ ਵਪਾਰਕ ਏਅਰਲਾਇੰਸ ਸੇਵਾਵਾਂ ਦੀ ਸਿਹਤ ਦੀ ਬਜਾਏ ਨਾਗਰਿਕਾਂ ਦੀ ਸਿਹਤ ਦੇ ਲਈ ਜ਼ਿਆਦਾ ਚਿੰਤਾ ਹੋਣੀ ਚਾਹੀਦੀ ਹੈ।
ਚੀਫ ਜਸਟਿਸ ਐੱਸ. ਏ. ਬੋਬਡੇ, ਜਸਟਿਸ ਏ. ਐੱਸ. ਬੋਪੰਨਾ ਤੇ ਜਸਟਿਸ ਰਿਸ਼ੀਕੇਸ਼ ਰਾਏ ਦੀ ਬੈਂਚ ਨੇ ਈਦ ਦੇ ਮੌਕੇ 'ਤੇ ਛੋਟ ਹੋਣ ਦੇ ਬਾਵਜੂਦ ਵੀਡੀਓ ਕਾਨਫਰੰਸਿੰਗ ਨਾਲ ਕੇਂਦਰ ਦੀ ਅਪੀਲ 'ਤੇ ਸੁਣਵਾਈ ਕੀਤੀ ਤੇ ਏਅਰ ਇੰਡੀਆ ਨੂੰ ਇਹ ਛੂਟ ਦਿੱਤੀ। ਨਾਲ ਹੀ ਬੈਂਚ ਨੇ ਬੰਬੇ ਹਾਈ ਕੋਰਟ ਨੂੰ ਕਿਹਾ ਕਿ ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਦੇ ਸਰਕੁਲਰ ਖਿਲਾਫ ਦਾਇਰ ਪਟੀਸ਼ਨ 'ਤੇ ਜਲਦੀ ਤੋਂ ਜਲਦੀ ਫੈਸਲਾ ਲਿਆ ਜਾਵੇ। ਬੈਂਚ ਨੇ ਕਿਹਾ ਕਿ ਏਅਰ ਇੰਡੀਆ ਤੇ ਦੂਜੀ ਜਹਾਜ਼ ਕੰਪਨੀਆਂ ਨੂੰ ਜਹਾਜ਼ ਦੇ ਅੰਦਰ 2 ਯਾਤਰੀਆਂ ਦੇ ਵਿਚਕਾਰਲੀ ਸੀਟ ਖਾਲੀ ਰੱਖ ਕੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਸਮੇਤ ਸੁਰੱਖਿਆਂ ਉਪਾਅ ਦੇ ਬਾਰੇ 'ਚ ਹਾਈ ਕੋਰਟ ਦੇ ਆਦੇਸ਼ ਦੀ ਪਾਲਣਾ ਕਰਨੀ ਹੋਵੇਗੀ। ਹਾਈ ਕੋਰਟ ਨੇ ਏਅਰ ਇੰਡੀਆ ਦੇ ਪਾਇਲਟ ਦੀ ਪਟੀਸ਼ਨ 'ਤੇ ਏਅਰ ਇੰਡੀਆ ਤੇ ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਤੋਂ ਜਵਾਬ ਮੰਗਿਆ ਸੀ। ਇਸ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਜਹਾਜ਼ ਕੰਪਨੀ ਵਿਦੇਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਭਾਰਤ ਲਿਆਉਂਦੇ ਸਮੇਂ ਕੋਵਿਡ-19 ਨਾਲ ਸਬੰਧਤ ਉਪਾਅ ਦੀ ਪਾਲਣਾ ਨਹੀਂ ਕਰ ਰਹੀ ਹੈ। ਹਾਈ ਕੋਰਟ ਨੇ ਏਅਰ ਇੰਡੀਆ ਤੇ ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਨਿਰਦੇਸ਼ ਦਿੰਦੇ ਹੋਏ ਇਸ ਮਾਮਲੇ ਨੂੰ 2 ਜੂਨ ਦੇ ਲਈ ਸੂਚੀਬੱਧ ਕਰ ਦਿੱਤਾ ਸੀ। 
ਕੀ ਕੋਰੋਨਾ ਨੂੰ ਪਤਾ ਹੈ ਉਸ ਨੇ ਜਹਾਜ਼ 'ਚ ਇਨਫੈਕਸ਼ਨ ਨਹੀਂ ਫੈਲਾਉਣਾ?
ਜਸਟਿਸ ਬੋਬੜੇ ਨੇ ਨਾਰਾਜ਼ਗੀ ਜਤਾਉਂਦੇ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਤੋਂ ਪੁੱਛਿਆ-'ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਵਿਚਕਾਰਲੀਆਂ ਸੀਟਾਂ ਭਰੀਆਂ ਰਹਿਣ ਨਾਲ ਵੀ ਵਾਇਰਸ ਦਾ ਕੋਈ ਫਰਕ ਨਹੀਂ ਪਵੇਗਾ? ਕੀ ਕੋਰੋਨਾ ਵਾਇਰਸ ਨੂੰ ਪਤਾ ਹੈ ਕਿ ਉਹ ਜਹਾਜ਼ ਵਿਚ ਹੈ ਇਸ ਲਈ ਉਸ ਨੇ ਕਿਸੇ ਨੂੰ ਇਨਫੈਕਟਿਡ ਨਹੀਂ ਕਰਨਾ ਹੈ? ਇਨਫੈਕਸ਼ਨ ਤਾਂ ਹੋਵੇਗਾ, ਜੇਕਰ ਇਕ-ਦੂਜੇ ਦੇ ਨੇੜੇ ਬੈਠਾਂਗੇ।
 


author

Gurdeep Singh

Content Editor

Related News