ਉੱਜੈਨ ’ਚ ਮਸਜਿਦ ਢਾਹੁਣ ਵਿਰੁੱਧ ਪਟੀਸ਼ਨ ਰੱਦ

Saturday, Nov 08, 2025 - 12:50 AM (IST)

ਉੱਜੈਨ ’ਚ ਮਸਜਿਦ ਢਾਹੁਣ ਵਿਰੁੱਧ ਪਟੀਸ਼ਨ ਰੱਦ

ਨਵੀਂ ਦਿੱਲੀ, (ਭਾਸ਼ਾ)- ਮੱਧ ਪ੍ਰਦੇਸ਼ ਦੇ ਉੱਜੈਨ ’ਚ ਇਕ ਮਸਜਿਦ ਢਾਹੇ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਰੱਦ ਕਰ ਦਿੱਤੀ। ਮਸਜਿਦ ਨੂੰ ਜ਼ਮੀਨ ਹਾਸਲ ਕਰਨ ਲਈ ਢਾਹ ਦਿੱਤਾ ਗਿਆ ਸੀ।

ਕਿਹਾ ਜਾਂਦਾ ਹੈ ਕਿ ਇਹ ਮਸਜਿਦ ਲਗਭਗ 200 ਸਾਲ ਪਹਿਲਾਂ ਬਣਾਈ ਗਈ ਸੀ। ਅਧਿਕਾਰੀਆਂ ਨੇ ਉੱਜੈਨ ’ਚ ਮਹਾਕਾਲ ਲੋਕ ਕੰਪਲੈਕਸ ਦੀ ਪਾਰਕਿੰਗ ਵਾਲੀ ਥਾਂ ਨੂੰ ਵਧਾਉਣ ਲਈ ਜ਼ਮੀਨ ਹਾਸਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਸੀ। ਸੁਣਵਾਈ ਦੌਰਾਨ 13 ਪਟੀਸ਼ਨਕਰਤਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 200 ਸਾਲ ਪੁਰਾਣੀ ਮਸਜਿਦ ਨੂੰ ਪਾਰਕਿੰਗ ਦੀ ਲੋੜ ਕਾਰਨ ਢਾਹ ਦਿੱਤਾ ਗਿਆ ਸੀ। ਜਸਟਿਸ ਵਿਕਰਮ ਨਾਥ ਤੇ ਸੰਦੀਪ ਮਹਿਤਾ ਦੇ ਬੈਂਚ ਨੇ ਪਟੀਸ਼ਨ ’ਤੇ ਸੁਣਵਾਈ ਕੀਤੀ।


author

Rakesh

Content Editor

Related News