ਅਯੁੱਧਿਆ ਕੇਸ: CJI ਗੋਗੋਈ ਬੋਲੇ- 18 ਅਕਤੂਬਰ ਤੱਕ ਸੁਣਵਾਈ ਖਤਮ ਹੋਣੀ ਜ਼ਰੂਰੀ

09/26/2019 11:08:38 AM

ਨਵੀਂ ਦਿੱਲੀ— ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਜ਼ਮੀਨੀ ਵਿਵਾਦ 'ਚ ਜਲਦ ਹੀ ਫੈਸਲਾ ਆਉਣ ਦੀ ਉਮੀਦ ਹੈ। ਚੀਫ ਜਸਟਿਸ (ਸੀ.ਜੇ.ਆਈ.) ਰੰਜਨ ਗੋਗੋਈ ਨੇ ਇਸ ਮਾਮਲੇ 'ਤੇ 18 ਅਕਤੂਬਰ ਤੱਕ ਸੁਣਵਾਈ ਖਤਮ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਕ ਵੀ ਦਿਨ ਐਕਸਟਰਾ ਯਾਨੀ ਵਾਧੂ ਨਹੀਂ ਦਿੱਤਾ ਜਾਵੇਗਾ। ਰੰਜਨ ਗੋਗੋਈ ਅਨੁਸਾਰ ਜੇਕਰ ਚਾਰ ਹਫ਼ਤਿਆਂ ਅੰਦਰ ਕੋਈ ਫੈਸਲਾ ਲੈ ਲਿਆ ਜਾਂਦਾ ਹੈ ਤਾਂ ਇਹ ਚਮਤਕਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ 18 ਅਕਤੂਬਰ ਤੱਕ ਸੁਣਵਾਈ ਖਤਮ ਨਹੀਂ ਹੋਈ ਤਾਂ ਫੈਸਲਾ ਦੇਣ ਦਾ ਚਾਂਸ ਯਾਨੀ ਮੌਕਾ ਖਤਮ ਹੋ ਜਾਵੇਗਾ। ਦੱਸਣਯੋਗ ਹੈ ਕਿ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ। ਅਜਿਹੇ 'ਚ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ 'ਚ ਫੈਸਲਾ ਜਲਦ ਆਏਗਾ।

ਚੀਫ ਜਸਟਿਸ ਨੇ ਸੁਣਵਾਈ ਦੌਰਾਨ ਦੋਹਾਂ ਪੱਖਾਂ ਨੂੰ ਕਿਹਾ ਕਿ ਅੱਜ ਦਾ ਦਿਨ ਮਿਲਾ ਕੇ 18 ਅਕਤੂਬਰ ਤੱਕ ਸਾਡੇ ਕੋਲ ਸਾਢੇ 10 ਦਿਨ ਹੈ। ਸੁਪਰੀਮ ਕੋਰਟ ਨੇ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ 18 ਅਕਤੂਬਰ ਤੱਕ ਸੁਣਵਾਈ ਪੂਰੀ ਨਹੀਂ ਹੁੰਦੀ ਹੈ ਤਾਂ ਫੈਸਲਾ ਆਉਣ ਦੀਆਂ ਉਮੀਦਾਂ ਘੱਟ ਹੋ ਜਾਣਗੀਆਂ। ਸੰਵਿਧਾਨ ਬੈਂਚ ਨੇ ਮੁਸਲਿਮ ਪੱਖਕਾਰ ਅਤੇ ਹਿੰਦੂ ਪੱਖਕਾਰ ਨੂੰ ਬਹਿਸ ਲਈ ਸਮੇਂ-ਹੱਦ ਤੈਅ ਕਰ ਦਿੱਤੀ ਹੈ। ਕੋਰਟ ਅਨੁਸਾਰ ਜ਼ਿਆਦਾਤਰ ਦਲੀਲਾਂ 4 ਅਕਤੂਬਰ ਤੱਕ ਪੂਰੀਆਂ ਹੋ ਜਾਣਗੀਆਂ। ਇਸ ਤੋਂ ਬਾਅਦ ਸੁਪਰੀਮ ਕੋਰਟ ਦੁਸਹਿਰੇ ਦੀਆਂ ਛੁੱਟੀਆਂ ਹੋ ਜਾਣਗੀਆਂ। ਕੋਰਟ 14 ਅਕਤੂਬਰ ਨੂੰ ਫਿਰ ਖੁੱਲ੍ਹੇਗਾ। ਅਜਿਹੇ 'ਚ ਕੋਰਟ ਕੋਲ ਸੁਣਵਾਈ ਲਈ 18 ਅਕਤੂਬਰ ਤੱਕ 5 ਹੋਰ ਦਿਨ ਬਚਣਗੇ।

ਜ਼ਿਕਰਯੋਗ ਹੈ ਕਿ ਇਲਾਹਾਬਾਦ ਹਾਈ ਕੋਰਟ ਦੇ 30 ਸਤੰਬਰ 2010 ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ 'ਚ 14 ਅਪੀਲਾਂ ਦਾਇਰ ਕੀਤੀਆਂ ਗਈਆਂ ਹਨ। ਹਾਈ ਕੋਰਟ ਨੇ ਵਿਵਾਦਪੂਰਨ 2.77 ਏਕੜ ਜ਼ਮੀਨ ਨੂੰ ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲਲਾ ਵਿਰਾਜਮਾਨ ਦਰਮਿਆਨ ਸਾਮਾਨ ਰੂਪ ਨਾਲ ਵੰਡ ਕਰਨ ਦਾ ਆਦੇਸ਼ ਦਿੱਤਾ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਮਈ 2011 'ਚ ਹਾਈ ਕੋਰਟ ਦੇ ਫੈਸਲੇ 'ਤੇ ਰੋਕ ਲਗਾਉਣ ਦੇ ਨਾਲ ਹੀ ਅਯੁੱਧਿਆ 'ਚ ਵਿਵਾਦਪੂਰਨ ਸਥਾਨ 'ਤੇ ਸਥਿਤੀ ਬਣਾਏ ਰੱਖਣ ਦਾ ਆਦੇਸ਼ ਦਿੱਤਾ ਸੀ।


DIsha

Content Editor

Related News