PM ਮੋਦੀ ਦੀ ਚੋਣ ਵਿਰੁੱਧ ਪਟੀਸ਼ਨ ਦੀ ਸੁਣਵਾਈ 2 ਹਫਤੇ ਤੱਕ ਟਲੀ

05/22/2020 2:03:31 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ 2 ਹਫਤਿਆਂ ਲਈ ਟਾਲ ਦਿੱਤੀ। ਨਰਿੰਦਰ ਮੋਦੀ ਦੀ ਚੋਣ ਵਿਰੁੱਧ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਸਾਬਕਾ ਜਵਾਨ ਤੇਜ਼ ਬਹਾਦਰ ਯਾਦਵ ਦੀ ਪਟੀਸ਼ਨ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ, ਜੱਜ ਏ.ਐੱਸ. ਬੋਪੰਨਾ ਅਤੇ ਜੱਜ ਰਿਸ਼ੀਕੇਸ਼ ਰਾਏ ਦੀ ਬੈਂਚ ਦੇ ਸਾਹਮਣੇ ਜਿਵੇਂ ਹੀ ਸੁਣਵਾਈ ਲਈ ਆਈ, ਪਟੀਸ਼ਨਕਰਤਾ ਦੇ ਵਕੀਲ ਨੇ ਚਾਰ ਹਫਤੇ ਸੁਣਵਾਈ ਮੁਲਤਵੀ ਕਰਨ ਦੀ ਕੋਰਟ ਤੋਂ ਅਪੀਲ ਕੀਤੀ ਪਰ ਕੋਰਟ ਨੇ ਚਾਰ ਹਫਤੇ ਦੀ ਬਜਾਏ 2 ਹਫਤੇ ਲਈ ਪਟੀਸ਼ਨ ਦੀ ਸੁਣਵਾਈ ਟਾਲੀ। ਹਾਲਾਂਕਿ ਇਸ ਵਿਚ ਸ਼੍ਰੀ ਮੋਦੀ ਵਲੋਂ ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਅਤੇ ਸ਼੍ਰੀ ਸੱਤਿਆਪਾਲ ਜੈਨ ਸਕ੍ਰੀਨ 'ਤੇ ਆ ਚੁਕੇ ਸਨ ਪਰ ਉਨ੍ਹਾਂ ਦੇ ਬਹਿਸ ਦੀ ਨੌਬਤ ਹੀ ਨਹੀਂ ਆਈ।

ਇਸ ਤੋਂ ਪਹਿਲਾਂ 18 ਮਈ ਨੂੰ ਇਸ ਮਾਮਲੇ ਨੂੰ ਸੂਚੀਬੱਧ ਕੀਤਾ ਗਿਆ ਸੀ ਪਰ ਅਣਪਛਾਤੇ ਕਾਰਨ ਕਰ ਕੇ ਚੀਫ ਜਸਟਿਸ ਦੇ ਉਪਲੱਬਧ ਨਾ ਰਹਿਣ ਕਾਰਨ ਉਨ੍ਹਾਂ ਦੇ ਸਾਹਮਣੇ ਸੂਚੀਬੱਧ ਸਾਰੇ ਮਾਮਲਿਆਂ ਦੀ ਸੁਣਵਾਈ ਲਈ ਅੱਜ (22) ਤਾਰੀਕ ਤੈਅ ਕੀਤੀ ਗਈ ਸੀ, ਜਿਨ੍ਹਾਂ 'ਚ ਮੋਦੀ ਦੀ ਚੋਣ ਵਿਰੁੱਧ ਚੋਣ ਪਟੀਸ਼ਨ ਵੀ ਸ਼ਾਮਲ ਸੀ। ਤੇਜ਼ ਬਹਾਦਰ ਯਾਦਵ ਨੇ ਸ਼੍ਰੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣਾਵੀ ਪਰਚਾ ਭਰਿਆ ਸੀ ਪਰ ਉਹ ਖਾਰਜ ਹੋ ਗਿਆ ਸੀ। ਸ਼੍ਰੀ ਯਾਦਵ ਨੇ ਸ਼੍ਰੀ ਮੋਦੀ ਦੀ ਚੋਣ ਨੂੰ ਇਲਾਹਾਬਾਦ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ ਅਤੇ ਉਹ ਉਮੀਦਵਾਰ ਨਹੀਂ ਰਹਿ ਗਏ ਸਨ, ਇਸ ਲਈ ਉਨ੍ਹਾਂ ਨੂੰ ਚੋਣ ਨੂੰ ਚੁਣੌਤੀ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਸ਼੍ਰੀ ਯਾਦਵ ਨੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ।


DIsha

Content Editor

Related News