ਸਕੂਲ ਫੀਸ ਮਾਮਲੇ 'ਚ ਮਾਪਿਆਂ ਨੂੰ ਵੱਡਾ ਝਟਕਾ, SC ਨੇ ਪਟੀਸ਼ਨ ਸੁਣਨ ਤੋਂ ਕੀਤਾ ਇਨਕਾਰ

07/10/2020 1:44:35 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਤਾਲਾਬੰਦੀ ਦੌਰਾਨ ਸਕੂਲਾਂ ਦੀ ਫੀਸ ਮੁਆਫ਼ ਕਰਨ ਨਾਲ ਜੁੜੀ ਪਟੀਸ਼ਨ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਹਾਈ ਕੋਰਟ ਜਾਣ। ਹਰ ਸੂਬੇ ਦੇ ਹਾਲਾਤ ਅਤੇ ਫੈਕਟਸ ਵੱਖਰੇ ਹਨ। ਸੁਣਵਾਈ ਦੌਰਾਨ ਚੀਫ਼ ਜਸਟਿਸ ਐੱਸ.ਏ. ਬੋਬੜੇ ਨੇ ਕਿਹਾ ਕਿ ਹਰ ਸੂਬੇ ਦੇ ਤੱਥ ਅਤੇ ਹਾਲਾਤ ਵੱਖ ਹਨ। ਅਥਾਰਟੀ ਵੱਖ ਹੈ। ਇਸ ਲਈ ਅਜਿਹੇ ਮਾਮਲਿਆਂ ਨੂੰ ਹਾਈ ਕੋਰਟ ਜਾਣਾ ਚਾਹੀਦਾ। ਸਿੱਧੇ ਸੁਪਰੀਮ ਕੋਰਟ ਅਜਿਹੇ ਮਾਮਲਿਆਂ ਦੀ ਸੁਣਵਾਈ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਹਾਈ ਕੋਰਟ ਦੇ ਆਦੇਸ਼ ਤੋਂ ਕੋਈ ਪਰੇਸ਼ਾਨ ਹੈ ਤਾਂ ਸੁਪਰੀਮ ਕੋਰਟ ਆਓ।

ਦੱਸਣਯੋਗ ਹੈ ਕਿ ਕਈ ਮਾਤਾ-ਪਿਤਾ ਵਲੋਂ ਦੇਸ਼ ਭਰ ਦੇ ਸਕੂਲਾਂ 'ਚ ਬੱਚਿਆਂ ਦੀ ਫੀਸ ਮੁਆਫ਼ ਕਰਨ ਦੀ ਮੰਗ ਵਾਲੀ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਤਾਲਾਬੰਦੀ ਦੌਰਾਨ ਸਕੂਲਾਂ 'ਚ ਪੜ੍ਹਾਈ ਨਹੀਂ ਹੋਈ ਹੈ। ਆਨਲਾਈਨ ਕਲਾਸ ਤੋਂ ਉਹ ਸਿੱਖਿਆ ਨਹੀਂ ਦਿੱਤੀ ਜਾ ਸਕਦੀ, ਜੋ ਕਲਾਸਰੂਮ 'ਚ ਹੁੰਦੀ ਹੈ। ਆਨਲਾਈਨ ਕਲਾਸ ਕੋਈ ਬਦਲ ਨਹੀਂ ਹੈ। ਅਜਿਹੇ 'ਚ ਜਦੋਂ ਪੜ੍ਹਾਈ ਨਹੀਂ ਹੋਈ ਹੈ ਤਾਂ ਸਕੂਲ ਫੀਸ ਮੁਆਫ਼ ਹੋਣੀ ਚਾਹੀਦੀ ਹੈ ਜਾਂ ਉਸ 'ਚ ਥੋੜ੍ਹੀ ਰਾਹਤ ਮਿਲਣੀ ਚਾਹੀਦੀ ਹੈ। ਇਸ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਪੂਰੇ ਦੇਸ਼ ਦਾ ਮਾਮਲਾ ਸੁਪਰੀਮ ਕੋਰਟ 'ਚ ਨਹੀਂ ਲਿਆਂਦਾ ਜਾ ਸਕਦਾ। ਇਸ ਕੰਮ ਲਈ ਸੂਬਿਆਂ 'ਚ ਹਾਈ ਕੋਰਟ ਬਣੇ ਹਨ, ਇਸ ਲਈ ਲੋਕਾਂ ਨੂੰ ਹਾਈ ਕੋਰਟ 'ਚ ਪਟੀਸ਼ਨ ਦਾਖਲ ਕਰਨੀ ਚਾਹੀਦੀ ਹੈ।


DIsha

Content Editor

Related News