ਸੁਪਰੀਮ ਕੋਰਟ ਦਾ ਚੋਣਾਂ ਦੌਰਾਨ ਰੋਡ ਸ਼ੋਅ 'ਤੇ ਪਾਬੰਦੀ ਲਾਉਣ ਤੋਂ ਇਨਕਾਰ

03/25/2019 12:44:13 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸੋਮਵਾਰ ਨੂੰ ਚੋਣਾਂ ਦੌਰਾਨ ਰੋਡ ਸ਼ੋਅ ਕਰਨ ਅਤੇ ਬਾਈਕ ਰੈਲੀਆਂ ਕੱਢਣ 'ਤੇ ਪਾਬੰਦੀ ਲਗਾਉਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਉੱਤਰ ਪ੍ਰਦੇਸ਼ ਦੇ ਸਾਬਕਾ ਡੀ.ਜੀ.ਪੀ. ਨੇ ਦਾਖਲ ਕੀਤੀ ਹੈ, ਜਿਸ 'ਚ ਚੋਣਾਂ ਦੌਰਾਨ ਰੋਡ ਸ਼ੋਅ ਕਰਨ ਅਤੇ ਬਾਈਕ ਰੈਲੀਆਂ ਕੱਢਣ 'ਤੇ ਪਾਬੰਦੀ ਲਗਾਉਣ ਲਈ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।
 

ਬਾਈਕ ਰੈਲੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਉਲੰਘਣਾ
ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਪਟੀਸ਼ਨਕਰਤਾ ਵਿਕਰਮ ਸਿੰਘ ਅਤੇ ਸ਼ੈਵਿਕਾ ਅਗਰਵਾਲ ਵਲੋਂ ਪੇਸ਼ ਐਡਵੋਕੇਟ ਵਿਰਾਗ ਗੁਪਤਾ ਨੂੰ ਕਿਹਾ,''ਅਸੀਂ ਇਸ 'ਤੇ ਸੁਣਵਾਈ ਦੇ ਇਛੁੱਕ ਨਹੀਂ ਹਾਂ।'' ਸਿੰਘ ਉੱਤਰ ਪ੍ਰਦੇਸ਼ ਪੁਲਸ ਦੇ ਸਾਬਕਾ ਡਾਇਰੈਕਟਰ ਜਨਰਲ ਹਨ। ਪਟੀਸ਼ਨ 'ਚ ਉਨ੍ਹਾਂ ਨੇ ਕਿਹਾ ਹੈ ਕਿ ਰੋਡ ਸ਼ੋਅ ਅਤ ਬਾਈਕ ਰੈਲੀਆਂ ਚੋਣਾਂ ਕਮਿਸ਼ਨ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ ਅਤੇ ਇਸ ਨਾਲ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ।


DIsha

Content Editor

Related News