ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੁਸ਼ਯੰਤ ਦਵੇ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

1/14/2021 4:15:10 PM

ਨਵੀਂ ਦਿੱਲੀ- ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ.ਸੀ.ਬੀ.ਏ.) ਦੇ ਪ੍ਰਧਾਨ ਅਤੇ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ ਸੀਨੀਅਰ ਵਕੀਲ ਨੇ ਕਿਹਾ ਕਿ ਉਹ ਬਾਰ ਐਸੋਸੀਏਸ਼ਨ ਦੇ ਨੇਤਾ ਦੇ ਰੂਪ 'ਚ ਕੰਮ ਜਾਰੀ ਰੱਖਣ ਦੇ ਆਪਣੇ ਅਧਿਕਾਰ ਦਾ ਤਿਆਗ਼ ਕਰਦੇ ਹਨ। ਇਹ ਦੇਖਦੇ ਹੋਏ ਕਿ ਐੱਸ.ਸੀ.ਬੀ.ਏ. ਦੀ ਕਾਰਜਕਾਰੀ ਕਮੇਟੀ ਦਾ ਕਾਰਜਕਾਲ ਪਹਿਲਾਂ ਹੀ ਖ਼ਤਮ ਹੋ ਚੁੱਕਿਆ ਹੈ, ਦਵੇ ਨੇ ਆਪਣੀ ਚਿੱਠੀ 'ਚ ਕਿਹਾ ਕਿ 'ਕੁਝ ਵਕੀਲਾਂ ਦੇ ਦਬਦਬੇ ਕਾਰਨ' ਅਨੁਸੂਚੀ ਅਨੁਸਾਰ ਆਭਾਸੀ ਚੋਣਾਂ ਕਰਵਾਉਣਾ ਸੰਭਵ ਨਹੀਂ ਹੈ। ਦਵੇ ਨੇ ਕਿਹਾ,''ਮੈਂ ਉਨ੍ਹਾਂ ਦੀ ਸਥਿਤੀ ਨੂੰ ਸਮਝਦਾ ਹੈ ਅਤੇ ਇਸ ਨਾਲ ਮੇਰਾ ਕੋਈ ਝਗੜਾ ਨਹੀਂ ਹੈ ਪਰ ਮੇਰੇ ਲਈ ਇਨ੍ਹਾਂ ਸਥਿਤੀਆਂ 'ਚ ਪ੍ਰਧਾਨ ਦੇ ਤੌਰ 'ਤੇ ਅੱਗੇ ਕੰਮ ਕਰਨਾ ਨੈਤਿਕ ਰੂਪ ਨਾਲ ਗਲਤ ਹੋਵੇਗਾ।''

ਇਹ ਵੀ ਪੜ੍ਹੋ : ਕਿਸਾਨੀ ਘੋਲ: ਕਿਸਾਨ ਆਗੂਆਂ ਅਤੇ ਸਰਕਾਰ ਵਿਚਾਲੇ ਅਗਲੀ ਗੱਲਬਾਤ ਨੂੰ ਲੈ ਕੇ ‘ਸਸਪੈਂਸ’

ਦਵੇ ਨੇ ਕੋਵਿਡ-19 ਮਹਾਮਾਰੀ ਦੌਰਾਨ ਦਿੱਤੀ ਗਈ ਮਦਦ ਅਤੇ ਸਹਿਯੋਗ ਲਈ ਐੱਸ.ਸੀ.ਬੀ.ਏ. ਦੇ ਹਰੇਕ ਮੈਂਬਰ ਦਾ ਧੰਨਵਾਦ ਕੀਤਾ। ਦਵੇ ਤੋਂ ਇਲਾਵਾ ਸੀਨੀਅਰ ਐਡਵੋਕੇਟ ਚੰਦਰ ਉਦੇ ਸਿੰਘ ਨੇ ਵੀ ਐੱਸ.ਸੀ.ਬੀ.ਏ. ਦੇ ਸੀਨੀਅਰ ਮੈਂਬਰ ਦੇ ਰੂਪ 'ਚ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਦਵੇ ਨੇ ਹਾਲ ਹੀ 'ਚ ਸੁਪਰੀਮ ਕੋਰਟ 'ਚ ਤਿੰਨ ਖੇਤੀ ਕਾਨੂੰਨਾਂ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਲਈ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ 'ਚ ਕੁਝ ਕਿਸਾਨ ਯੂਨੀਅਨਾਂ ਦਾ ਪ੍ਰਤੀਨਿਧੀਤੱਵ ਕੀਤਾ ਸੀ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor DIsha