ਅਯੁੱਧਿਆ ਫੈਸਲਾ ਇਤਿਹਾਸਕ, ਸਮਾਜਿਕ ਢਾਂਚੇ ਨੂੰ ਕਰੇਗਾ ਮਜ਼ਬੂਤ : ਖੱਟੜ

11/09/2019 5:10:51 PM

ਹਰਿਆਣਾ— ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਇਹ ਫੈਸਲਾ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਹੋਰ ਮਜ਼ਬੂਤ ਕਰੇਗਾ। ਰਾਮ ਜਨਮਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਦਾ ਇਹ ਬਿਆਨ ਆਇਆ ਹੈ। ਕੋਰਟ ਨੇ ਆਪਣੇ ਫੈਸਲੇ 'ਚ ਵਿਵਾਦਿਤ ਸਥਾਨ 'ਤੇ ਮੰਦਰ ਬਣਾਉਣ ਲਈ ਕੇਂਦਰ ਸਰਕਾਰ ਨੂੰ ਇਕ ਟਰੱਸਟ ਦਾ ਗਠਨ ਕਰਨ ਅਤੇ ਸੁੰਨੀ ਵਕਫ਼ ਬੋਰਡ ਨੂੰ ਵੱਖ ਤੋਂ 5 ਏਕੜ ਜ਼ਮੀਨ ਦੇਣ ਦਾ ਆਦੇਸ਼ ਦਿੱਤਾ ਹੈ।

PunjabKesari

ਫੈਸਲਾ ਇਤਿਹਾਸਕ 
ਮੁੱਖ ਮੰਤਰੀ ਨੇ ਟਵੀਟ ਕਰ ਕੇ ਕਿਹਾ,''ਅਯੁੱਧਿਆ ਮਾਮਲੇ 'ਤੇ ਮਾਨਯੋਗ ਸਰਵਉੱਚ ਅਦਾਲਤ ਵਲੋਂ ਕੀਤਾ ਗਿਆ ਫੈਸਲਾ ਇਤਿਹਾਸਕ ਹੈ। ਇਸ ਫੈਸਲੇ ਨਾਲ ਦੇਸ਼ ਦਾ ਸਮਾਜਿਕ ਤਾਣਾ-ਬਾਮਾ ਹੋਰ ਮਜ਼ਬੂਤ ਹੋਵੇਗਾ।'' ਉਨ੍ਹਾਂ ਨੇ ਟਵੀਟ 'ਚ ਕਿਹਾ,''ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੇ ਹੋਏ ਆਪਸ 'ਚ ਪ੍ਰੇਮ, ਸਦਭਾਵਨਾ ਅਤੇ ਭਾਈਚਾਰਾ ਬਣਾਏ ਰੱਖੋ।'' 

ਮੇਵਾਤ 'ਚ ਧਾਰਾ 144 ਲਾਗੂ
ਇਸ ਵਿਚ ਮੁਸਲਿਮ ਬਹੁਲ ਖੇਤਰ ਮੇਵਾਤ 'ਚ ਪ੍ਰਸ਼ਾਸਨ ਸਰਗਰਮੀ ਵਰਤ ਰਿਹਾ ਹੈ। ਚੌਕਸੀ ਦੇ ਤੌਰ 'ਤੇ ਇੱਥੇ ਸੋਮਵਾਰ ਤੱਕ ਲਈ ਧਾਰਾ 144 ਦੇ ਅਧੀਨ ਕਰਫਿਊ ਲਾਗੂ ਕੀਤਾ ਗਿਆ ਹੈ। ਪ੍ਰਦੇਸ਼ ਦੇ ਨੂੰਹ ਜ਼ਿਲੇ ਦੀ ਪੁਲਸ ਸੁਪਰਡੈਂਟ ਸੰਗੀਤਾ ਕਾਲੀਆ ਨੇ ਫੋਨ 'ਤੇ ਦੱਸਿਆ ਕਿ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ 9 ਅਤੇ 10 ਨਵੰਬਰ ਨੂੰ ਬੰਦ ਰੱਖਣ ਲਈ ਕਿਹਾ ਗਿਆ ਹੈ। ਪੁਲਸ ਸੁਪਰਡੈਂਟ ਨੇ ਕਿਹਾ ਕਿ ਫੈਸਲੇ ਤੋਂ ਬਾਅਦ ਨੂੰਹ ਜ਼ਿਲੇ ਤੋਂ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ।


DIsha

Content Editor

Related News