ਸੁਪਰੀਮ ਕੋਰਟ ਨੇ ਯੂ.ਪੀ. ਸਰਕਾਰ ਨੂੰ ਪਾਈ ਝਾੜ, ਪੁੱੱਛਿਆ ਮੰਦਰਾਂ ’ਤੇ ਕਾਨੂੰਨ ਕਿਉਂ ਨਹੀਂ

Tuesday, Oct 22, 2019 - 06:51 PM (IST)

ਸੁਪਰੀਮ ਕੋਰਟ ਨੇ ਯੂ.ਪੀ. ਸਰਕਾਰ ਨੂੰ ਪਾਈ ਝਾੜ, ਪੁੱੱਛਿਆ ਮੰਦਰਾਂ ’ਤੇ ਕਾਨੂੰਨ ਕਿਉਂ ਨਹੀਂ

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਬੁਲੰਦ ਸ਼ਹਿਰ ਸਥਿਤ ਸਰਵ ਮੰਗਲਾ ਬੇਲਾ ਭਵਾਨੀ ਮੰਦਰ ਮਾਮਲੇ ਵਿਚ ਯੂ. ਪੀ. ਸਰਕਾਰ ਨੂੰ ਮੰਗਲਵਾਰ ਝਾੜ ਪਾਈ। ਅਦਾਲਤ ਨੇ ਸੂਬਾ ਸਰਕਾਰ ਕੋਲੋਂ ਪੁੱਛਿਆ ਕਿ ਯੂ. ਪੀ. ਵਿਚ ਮੰਦਰਾਂ ਅਤੇ ਧਾਰਮਿਕ ਅਦਾਰਿਆਂ ਨੂੰ ਕੰਟਰੋਲ ਵਿਚ ਕਰਨ ਲਈ ਕੋਈ ਕਾਨੂੰਨ ਕਿਉਂ ਨਹੀਂ ਹੈ? ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਸਰਕਾਰ ਇਸ ਸਬੰਧੀ ਕਾਨੂੰਨ ਬਣਾਉਣ ਬਾਰੇ ਿਵਚਾਰ ਕਰੇ ਤਾਂ ਜੋ ਗਲਤ ਪ੍ਰਬੰਧਾਂ ਦੇ ਦੋਸ਼ ਲੱਗਣ ’ਤੇ ਮੰਦਰਾਂ ਅਤੇ ਧਾਰਮਿਕ ਅਦਾਰਿਆਂ ਦਾ ਪ੍ਰਬੰਧ ਸਰਕਾਰ ਆਪਣੇ ਕੰਟਰੋਲ ਵਿਚ ਲੈ ਸਕੇ।

ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਇਸ ਸਬੰਧੀ ਕਾਨੂੰਨ ਬਣਾਇਆ ਹੋਇਆ ਅਤੇ ਹੋਰਨਾਂ ਸੂਬਿਆਂ ਨੇ ਵੀ ਆਪਣੇ ਮੰਦਰਾਂ ਦੇ ਪ੍ਰਬੰਧ ਵੇਖਣ ਲਈ ਕਾਨੂੰਨ ਬਣਾਏ ਹਨ ਤਾਂ ਯੂ. ਪੀ. ਵਿਚ ਅਜਿਹਾ ਕੋਈ ਕਾਨੂੰਨ ਨਹੀਂ ਹੈ। ਸੁਪਰੀਮ ਕੋਰਟ ਨੇ ਯੂ. ਪੀ. ਸਰਕਾਰ ਨੂੰ 6 ਹਫਤਿਆਂ ਅੰਦਰ ਇਸ ਸਬੰਧੀ ਜਵਾਬ ਦੇਣ ਲਈ ਕਿਹਾ।


author

Inder Prajapati

Content Editor

Related News