ਜਦੋਂ ਸੁਪਰੀਮ ਕੋਰਟ ਕੈਂਪਸ ''ਚ ਸ਼ਖਸ ਨੇ ਕੱਟੀ ਬਾਂਹ, ਮਚਿਆ ਹੜਕੰਪ
Friday, Apr 12, 2019 - 05:21 PM (IST)

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਸਥਿਤ ਸੁਪਰੀਮ ਕੋਰਟ ਦੇ ਕੈਂਪਸ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਸ਼ਖਸ ਨੇ ਉੱਥੇ ਆਪਣੀ ਬਾਂਹ ਕੱਟ ਲਈ। ਸ਼ੁੱਕਰਵਾਰ ਸਵੇਰ ਇਕ ਸ਼ਖਸ ਸੁਪਰੀਮ ਕੋਰਟ ਕੈਂਪਸ 'ਚ ਆਇਆ, ਉਸ ਦੇ ਹੱਥ 'ਚ ਇਕ ਕਾਗਜ਼ ਸੀ। ਉਸ ਨੇ ਅਚਾਨਕ ਹੀ ਆਪਣੀ ਬਾਂਹ ਕੱਟ ਲਈ। ਇਹ ਦੇਖਦੇ ਹੀ ਨੇੜੇ-ਤੇੜੇ ਦੇ ਲੋਕ ਘਬਰਾ ਗਏ ਅਤੇ ਉਸ ਨੂੰ ਫੜ ਲਿਆ।
ਇਸ ਤੋਂ ਬਾਅਦ ਉਸ ਦੇ ਬਾਂਹ 'ਤੇ ਪੱਟੀ ਬੰਨ੍ਹੀ ਗਈ ਅਤੇ ਫਿਰ ਉਸ ਨੂੰ ਸੁਪਰੀਮ ਕੋਰਟ ਤੋਂ ਬਾਹਰ ਲਿਜਾਇਆ ਗਿਆ। ਉਸ ਦੇ ਹੱਥ 'ਚ ਜੋ ਕਾਗਜ਼ ਸੀ, ਉਸ ਨੂੰ ਲੈ ਲਿਆ ਗਿਆ। ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ। ਆਖਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਕੈਂਪਸ 'ਚ ਆ ਕੇ ਉਸ ਨੂੰ ਬਾਂਹ ਕੱਟਣ ਦੀ ਲੋੜ ਕਿਉਂ ਪੈ ਗਈ। ਇਸ ਗੱਲ ਦਾ ਅਜੇ ਪਤਾ ਨਹੀਂ ਲੱਗ ਹੈ।