ਸੁਪਰੀਮ ਕੋਰਟ ਨੇ 6 ਵਿਅਕਤੀਆਂ ਦੀ ਹੱਤਿਆ ਦੇ ਦੋਸ਼ੀ ਦੀ ਮੌਤ ਦੀ ਸਜ਼ਾ ਰੱਖੀ ਬਹਾਲ

Tuesday, Mar 05, 2019 - 10:51 PM (IST)

ਸੁਪਰੀਮ ਕੋਰਟ ਨੇ 6 ਵਿਅਕਤੀਆਂ ਦੀ ਹੱਤਿਆ ਦੇ ਦੋਸ਼ੀ ਦੀ ਮੌਤ ਦੀ ਸਜ਼ਾ ਰੱਖੀ ਬਹਾਲ

ਨਵੀਂ ਦਿੱਲੀ— ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲੇ ਦੇ ਵਾਸੀ ਖੁਸ਼ਵਿੰਦਰ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਮਿਲੀ ਮੌਤ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਮੰਗਲਵਾਰ ਬਹਾਲ ਰੱਖਿਆ। ਖੁਸ਼ਵਿੰਦਰ ’ਤੇ 2012 ਵਿਚ 2 ਨਾਬਾਲਗਾ ਸਮੇਤ ਇਕ ਹੀ ਪਰਿਵਾਰ ਦੇ 6 ਵਿਅਕਤੀਆਂ ਨੂੰ ਨਹਿਰ ਵਿਚ ਡੁਬੋ ਕੇ ਜਾਨ ਤੋਂ ਮਾਰ ਦੇਣ ਦਾ ਦੋਸ਼ ਹੈ। ਮਾਣਯੋਗ ਜੱਜ ਏ. ਕੇ. ਸੀਕਰੀ ਦੀ ਪ੍ਰਧਾਨਗੀ ਵਾਲੇ 3 ਮੈਂਬਰੀ ਬੈਂਚ ਨੇ ਖੁਸ਼ਵਿੰਦਰ ਸਿੰਘ ਦੀ ਅਪੀਲ ਨੂੰ ਰੱਦ ਕਰ ਦਿੱਤਾ। ਉਸ ਨੇ ਇਕ ਹੇਠਲੀ ਅਦਾਲਤ ਵਲੋਂ ਉਸ ਨੂੰ ਮੌਤ ਦੀ ਸਜ਼ਾ ਬਰਕਰਾਰ ਰੱਖਣ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 2013 ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਬੈਂਚ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਖੁਸ਼ਵਿੰਦਰ ਨੇ ਪਹਿਲਾਂ ਸਭ ਨੂੰ ਨੀਂਦ ਦੀ ਦਵਾਈ ਪਿਲਾਈ ਅਤੇ ਫਿਰ ਇਕ ਨਹਿਰ ਵਿਚ ਸੁੱਟ ਦਿੱਤਾ। ਉਸ ਲਈ ਮੌਤ ਦੀ ਸਜ਼ਾ ਤੋਂ ਬਿਨਾਂ ਹੋਰ ਕੋਈ ਸਜ਼ਾ ਢੁੱਕਵੀਂ ਨਹੀਂ ਹੋਵੇਗੀ। ਉਸ ਨੇ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਇਕ ਮੈਂਬਰ ਬਚ ਗਿਆ, ਜਿਸ ਨੇ ਸਾਰੀ ਸ਼ਿਕਾਇਤ ਕੀਤੀ।


author

Inder Prajapati

Content Editor

Related News