ਸੁਪਰੀਮ ਕੋਰਟ ਨੇ ਐਨੀਮੇਟੇਡ ਫਿਲਮ ''ਮਹਾਪ੍ਰਭੂ ਜਗਨਨਾਥ'' ਦੇ ਪ੍ਰਦਰਸ਼ਨ ''ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ

Wednesday, Jul 29, 2026 - 01:17 PM (IST)

ਸੁਪਰੀਮ ਕੋਰਟ ਨੇ ਐਨੀਮੇਟੇਡ ਫਿਲਮ ''ਮਹਾਪ੍ਰਭੂ ਜਗਨਨਾਥ'' ਦੇ ਪ੍ਰਦਰਸ਼ਨ ''ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਓਡੀਸ਼ਾ ਸਰਕਾਰ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ 'ਚ 'ਮਹਾਪ੍ਰਭੂ ਜਗਨਨਾਥ' ਫਿਲਮ ਦੇ ਪ੍ਰਦਰਸ਼ਨ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਐਨੀਮੇਸ਼ਨ ਬੱਚਿਆਂ ਲਈ ਬਣਾਈ ਗਈ ਕਲਾ ਦਾ ਇਕ ਨਵਾਂ ਰੂਪ ਹੈ ਅਤੇ ਅਜਿਹੀਆਂ ਪਟੀਸ਼ਨਾਂ ਦੇ ਕਾਰਨ ਇਸ ਨੂੰ ਰੋਕਿਆ ਨਹੀਂ ਜਾ ਸਕਦਾ।

ਜੱਜ ਬੀ.ਵੀ. ਨਾਗਰਤਨਾ ਅਤੇ ਜੱਜ ਆਰ. ਮਹਾਦੇਵਨ ਦੀ ਬੈਂਚ ਨੇ ਦਲੀਲਾਂ ਸੁਣਨ ਤੋਂ ਬਾਅਦ ਫਿਲਮ ਨੂੰ ਪ੍ਰਦਰਸ਼ਿਤ ਕਰਨ ਲਈ ਦਿੱਤੇ ਆਪਣੇ ਪਿਛਲੇ ਹੁਕਮ 'ਚ ਸੋਧ ਕਰਨ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ,''ਦੇਸ਼ 'ਚ ਰਚਨਾਤਮਕਤਾ ਹੈ। ਐਨੀਮੇਸ਼ਨ ਬੱਚਿਆਂ ਲਈ ਹੈ। ਅੱਜ-ਕੱਲ੍ਹ ਕੋਈ ਕਿਤਾਬਾਂ ਨਹੀਂ ਪੜ੍ਹ ਰਿਹਾ ਹੈ। ਇਹ ਚੀਜ਼ਾਂ ਕਲਾ ਦੇ ਰਸਤੇ 'ਚ ਨਹੀਂ ਆਉਣੀਆਂ ਚਾਹੀਦੀਆਂ।''

ਸਰਕਾਰ ਨੇ ਦਲੀਲ ਦਿੱਤੀ ਸੀ ਕਿ ਭਗਵਾਨ ਜਗਨਨਾਥ ਦੇ ਚਿੱਤਰਣ 'ਤੇ ਕੁਝ ਵਰਗਾਂ ਦੇ ਇਤਰਾਜ਼ ਤੋਂ ਬਾਅਦ ਫਿਲਮ ਦੇ ਪ੍ਰਦਰਸ਼ਨ ਨਾਲ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਭਗਵਾਨ ਜਗਨਨਾਥ ਯਾਤਰਾ ਦੇ ਉਤਸਵ ਤੋਂ ਬਾਅਦ 28 ਜੁਲਾਈ ਜਾਂ ਉਸ ਤੋਂ ਬਾਅਦ ਐਨੀਮੇਟੇਡ ਫਿਲਮ ਦੀ ਅਖਿਲ ਭਾਰਤੀ ਪ੍ਰਦਰਸ਼ਨ ਦੀ ਮਨਜ਼ੂਰੀ ਦਿੱਤੀ ਸੀ। ਬੈਂਚ ਨੇ ਰੇਖਾਂਕਿਤ ਕੀਤਾ ਸੀ ਕਿ ਐਨੀਮੇਟੇਡ ਫਿਲਮ ਯੂਟਿਊਬ 'ਤੇ ਹਮਲਾ ਹੀ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ, ਜੋ ਇਕ ਵੈੱਬ ਸੀਰੀਜ਼ 'ਤੇ ਆਧਾਰਤ ਹੈ ਅਤੇ ਸੈਂਸਰ ਬੋਰਡ ਨੇ ਇਸ ਨੂੰ ਦਿਖਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News