ਭਾਰੀ ਮੀਂਹ ਕਾਰਨ ਹਿਮਾਚਲ ''ਚ ਬੰਦ ਕੀਤੀਆਂ ਗਈਆਂ 185 ਸੜਕਾਂ

Saturday, Aug 08, 2026 - 05:15 PM (IST)

ਭਾਰੀ ਮੀਂਹ ਕਾਰਨ ਹਿਮਾਚਲ ''ਚ ਬੰਦ ਕੀਤੀਆਂ ਗਈਆਂ 185 ਸੜਕਾਂ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ 185 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸ਼ਿਮਲਾ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਰਾਜ ਦੇ ਕੁਝ ਹਿੱਸਿਆਂ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ 'ਓਰੇਂਜ ਅਲਰਟ' ਜਾਰੀ ਕੀਤਾ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਦੇ ਅਨੁਸਾਰ, ਸ਼ਨੀਵਾਰ ਸਵੇਰ ਤੱਕ 77 ਜਲ ਸਪਲਾਈ ਸਕੀਮਾਂ ਅਤੇ 104 ਟ੍ਰਾਂਸਫਾਰਮਰ ਵੀ ਪ੍ਰਭਾਵਿਤ ਹੋਏ ਹਨ।

ਅਧਿਕਾਰੀਆਂ ਨੇ ਕਿਹਾ ਕਿ ਮੰਡੀ 'ਚ ਕੁੱਲ 92 ਸੜਕਾਂ ਬੰਦ ਹਨ, ਇਸ ਤੋਂ ਬਾਅਦ ਕੁੱਲੂ 'ਚ 48, ਚੰਬਾ ਅਤੇ ਸ਼ਿਮਲਾ 'ਚ 14-14, ਸਿਰਮੌਰ 'ਚ 9, ਕਾਂਗੜਾ 'ਚ 5 ਅਤੇ ਊਨਾ ਜ਼ਿਲ੍ਹੇ 'ਚ ਤਿੰਨ ਸੜਕਾਂ ਬੰਦ ਹਨ। ਅਧਿਕਾਰੀਆਂ ਨੇ ਦੱਸਿਆ ਕਿ 30 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ 'ਚ 65 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 14 ਦੀ ਮੌਤ ਜ਼ਮੀਨ ਖਿਸਕਣ ਅਤੇ ਇਕ ਦੀ ਮੌਤ ਅਚਾਨਕ ਹੜ੍ਹ 'ਚ ਹੋਈ ਸੀ।

ਉਨ੍ਹਾਂ ਦੱਸਿਆ ਕਿ ਰਾਜ ਨੂੰ ਹੁਣ ਤੱਕ ਕੁੱਲ 834 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਰਾਜ 'ਚ 14 ਅਗਸਤ ਤੱਕ ਮੀਂਹ ਜਾਰੀ ਰਹੇਗਾ। ਸ਼ੁੱਕਰਵਾਰ ਸ਼ਾਮ ਤੋਂ ਰਾਜ ਦੇ ਕਈ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਧਰਮਸ਼ਾਲਾ 'ਚ ਸਭ ਤੋਂ ਵੱਧ 48.1 ਮਿਲੀਮੀਟਰ (ਐੱਮਐੱਮ) ਮੀਂਹ ਪਿਆ। ਮੌਸਮ ਵਿਭਾਗ ਦੇ ਅਨੁਸਾਰ, ਇਸ ਤੋਂ ਬਾਅਦ ਬਜੌਰਾ 'ਚ 31.5 ਮਿਲੀਮੀਟਰ, ਮਨਾਲੀ 'ਚ 22 ਮਿਲੀਮੀਟਰ, ਸਲਾਪੜ 'ਚ 21.8 ਮਿਲੀਮੀਟਰ ਅਤੇ ਭੁੰਤਰ 'ਚ 21 ਮਿਲੀਮੀਟਰ ਮੀਂਹ ਪਿਆ। ਉੱਥੇ ਹੀ ਮੁਰਾਰੀ ਦੇਵੀ 'ਚ 20 ਮਿਲੀਮੀਟਰ ਅਤੇ ਜੋਗਿੰਦਰਨਗਰ 'ਚ 16 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸੁੰਦਰਨਗਰ ਅਤੇ ਸ਼ਿਮਲਾ 'ਚ 15-15 ਮਿਲੀਮੀਟਰ ਮੀਂਹ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News