ਸੁਨੀਲ ਸ਼ੈੱਟੀ ਦੀ ਯੋਗੀ ਨੂੰ ਬੇਨਤੀ, ਕਿਹਾ- ਬਾਲੀਵੁੱਡ ਨੂੰ 'ਬਾਈਕਾਟ' ਤੋਂ ਦਿਵਾਉਣ ਮੁਕਤੀ

01/06/2023 10:27:20 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੇਨਤੀ ਕੀਤੀ ਕਿ ਹਿੰਦੀ ਫ਼ਿਲਮ ਉਦਯੋਗ ਖ਼ਿਲਾਫ਼ ਨਫ਼ਰਤ ਨੂੰ ਮਿਟਾਉਣ ’ਚ ਮਦਦ ਕਰਨ ਅਤੇ ਸੋਸ਼ਲ ਮੀਡੀਆ ’ਤੇ ਬਾਲੀਵੁੱਡ ਦੇ ਬਾਈਕਾਟ ਦੇ ਪ੍ਰਚਲਨ ਤੋਂ ਮੁਕਤੀ ਦਿਵਾਉਣ। ਉਨ੍ਹਾਂ ਨੇ ਬੇਨਤੀ ਵੀ ਕੀਤੀ ਕਿ ਬਾਲੀਵੁੱਡ ’ਤੇ ਲੱਗ ਰਹੇ ‘ਦਾਗ’ ਨੂੰ ਮਿਟਾਉਣ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਖ਼ਲਅੰਦਾਜ਼ੀ ਕਰਵਾਉਣ ’ਚ ਮਦਦ ਕਰਨ।

ਫ਼ਿਲਮੀ ਹਸਤੀਆਂ ਨਾਲ ਕੀਤੀ ਮੁਲਾਕਾਤ
ਮੁੰਬਈ ’ਚ ਆਪਣੀ ਯਾਤਰਾ ’ਚ ਯੋਗੀ ਆਦਿੱਤਿਆ ਨਾਥ ਨੇ ਸ਼ੈੱਟੀ ਤੋਂ ਇਲਾਵਾ ਅਕਸ਼ੈ ਕੁਮਾਰ, ਸੁਭਾਸ਼ ਘਈ, ਜੈੱਕੀ ਸ਼ਰਾਫ, ਰਾਜਕੁਮਾਰ ਸੰਤੋਸ਼ੀ, ਮਨਮੋਹਨ ਸੈੱਟੀ ਅਤੇ ਬੋਨੀ ਕਪੂਰ ਸਮੇਤ ਫ਼ਿਲਮੀ ਜਗਤ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਮੀਟਿੰਗ ਦਾ ਏਜੰਡਾ ਨੋਇਡਾ ਫ਼ਿਲਮ ਸਿਟੀ ’ਚ ਸ਼ੂਟਿੰਗ ਅਤੇ ਨਿਵੇਸ਼ ਦੀਆਂ ਸੰਭਾਵਨਾਵਾਂ ’ਤੇ ਚਰਚਾ ਕਰਨਾ ਸੀ।

ਅਕਸ਼ੈ ਕੁਮਾਰ ਨੇ ਯੋਗੀ ਨੂੰ ਕਿਹਾ- ਉੱਤਰ ਪ੍ਰਦੇਸ਼ ’ਚ ਫ਼ਿਲਮ ਸਿਟੀ ਦੇ ਉਦਘਾਟਨ ਦਾ ਇੰਤਜ਼ਾਰ
ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਯੋਗੀ ਆਦਿੱਤਿਆਨਾਥ ਨੂੰ ਉਨ੍ਹਾਂ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਰਾਮਸੇਤੂ’ ਦੇਖਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਉੱਤਰ ਪ੍ਰਦੇਸ਼ ’ਚ ਫ਼ਿਲਮ ਸਿਟੀ ਦੇ ਉਦਘਾਟਨ ਦੀ ਉਡੀਕ ਕਰ ਰਹੇ ਹਨ ਅਤੇ ਨਵੀਂ ਫ਼ਿਲਮ ਸਿਟੀ ਪ੍ਰਾਜੈਕਟ ਨੂੰ ਲੈ ਕੇ ਭਾਰਤੀ ਫ਼ਿਲਮ ਇੰਡਸਟਰੀ ’ਚ ਕਾਫੀ ਉਤਸ਼ਾਹ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


Simran Bhutto

Content Editor

Related News