ਫਰਵਰੀ ''ਚ ਗਰਮੀ ਦਾ ਨਵਾਂ ਰਿਕਾਰਡ

02/20/2017 11:07:56 AM

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. ਸਮੇਤ ਪੂਰੀ ਉੱਤਰੀ ਪੱਛਮੀ ਭਾਰਤ ''ਚ ਫਰਵਰੀ ਦੀ ਗਰਮੀ ਨੇ ਸ਼ਨੀਵਾਰ ਤੋਂ ਬਾਅਦ ਐਤਵਾਰ ਨੂੰ ਵੀ ਆਪਣਾ ਰੰਗ ਦਿਖਾਇਆ। ਦਿੱਲੀ ''ਚ ਤਾਂ ਦਿਨ ਦੀ ਗਰਮੀ ਫਰਵਰੀ ਮਹੀਨੇ ''ਚ ਪਿਛਲੇ 10 ਸਾਲਾਂ ''ਚ ਰਿਕਾਰਡ ਪੱਧਰ ਤੱਕ ਪੁੱਜੀ। ਦਿੱਲੀ ਦਾ ਵਧ ਤੋਂ ਵਧ ਤਾਪਮਾਨ ਆਮ ਨਾਲੋਂ 6 ਡਿਗਰੀ ਉੱਪਰ 30.08 ਡਿਗਰੀ ਦਰਜ ਕੀਤਾ ਗਿਆ, ਜੋ ਪਿਛਲੇ 10 ਸਾਲਾਂ ''ਚ 19 ਫਰਵਰੀ ਤੱਕ ਦਾ ਰਿਕਾਰਡ ਤਾਪਮਾਨ ਹੈ। ਸੋਮਵਾਰ ਨੂੰ ਵੀ ਵਧ ਤੋਂ ਵਧ ਤਾਪਮਾਨ 31 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 17 ਡਿਗਰੀ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਵਧ ਤੋਂ ਵਧ ਤਾਪਮਾਨ ਫਰਵਰੀ ''ਚ ਇਸ ਤੋਂ ਪਹਿਲਾਂ 28 ਫਰਵਰੀ 2010 ''ਚ 31.5 ਡਿਗਰੀ ਅਤੇ 2009 ''ਚ 24 ਫਰਵਰੀ ਨੂੰ 31 ਡਿਗਰੀ ਤੱਕ ਪੁੱਜਿਆ ਹੈ। ਫਰਵਰੀ ''ਚ ਆਲ ਟਾਈਮ ਰਿਕਾਰਡ  ਵੀ 2006 ''ਚ 26 ਫਰਵਰੀ ਦੇ ਨਾਂ ਹੈ, ਜਿਸ ਦਿਨ ਤਾਪਮਾਨ 34.1 ਡਿਗਰੀ ਤੱਕ ਪੁੱਜਿਆ ਸੀ।
ਮੌਸਮ ਵਿਭਾਗ ਅਨੁਸਾਰ ਰਾਤ ਦਾ ਤਾਪਮਾਨ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ''ਚ ਵੀ ਆਮ ਤੋਂ 5 ਡਿਗਰੀ ਜਾਂ ਇਸ ਤੋਂ ਵਧ ਦਰਜ ਕੀਤਾ ਗਿਆ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਯੂ.ਪੀ. ''ਚ ਵੀ ਰਾਤ ਦੀ ਗਰਮੀ ਨੇ ਰਜਾਈ ਹਟਾਉਣ ਨੂੰ ਮਨਜ਼ੂਰ ਕੀਤਾ। ਮੌਸਮ ਵਿਗਿਆਨੀਆਂ ਨੇ 21 ਫਰਵਰੀ ਤੋਂ ਬਾਅਦ ਉੱਤਰੀ ਪੱਛਮੀ ਭਾਰਤ ''ਚ 21 ਫਰਵਰੀ ਤੋਂ ਬਾਅਦ ਇਕ ਹਫਤੇ ਮੌਸਮ ਖੁਸ਼ਕ ਹੀ ਰਹੇਗਾ। ਤਾਪਮਾਨ ''ਚ 2-4 ਡਗਿਰੀ ਤੱਕ ਗਿਰਾਵਟ ਦੇ ਸੰਕੇਤ ਹਨ। ਫਰਵਰੀ ਦੇ ਦੂਜੇ ਪੰਦਰਵਾੜੇ ਦੀ ਸ਼ੁਰੂਆਤ ''ਚ ਹੀ ਤਾਪਮਾਨ ''ਚ ਇੰਨੇ ਵੱਡੇ ਵਾਧੇ ਨੂੰ ਪਹਾੜਾਂ ''ਚ ਆਉਣ ਵਾਲੇ ਪੱਛਮੀ ਗੜਬੜੀ ਕਾਰਨ ਹੋਈ ਹੈ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਘੱਟ ਤੋਂ ਘੱਟ ਤਾਪਮਾਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ''ਚ ਆਮ ਤੋਂ 5 ਡਿਗਰੀ ਜਾਂ ਉਸ ਤੋਂ ਵੀ ਵਧ ਰਿਹਾ ਤਾਂ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ''ਚ 3-5 ਡਿਗਰੀ ਤੱਕ ਉੱਪਰ ਅਤੇ ਯੂ.ਪੀ. ''ਚ 3 ਡਿਗਰੀ ਤੱਕ ਉੱਪਰ ਦਰਜ ਕੀਤਾ ਗਿਆ।


Disha

News Editor

Related News