ਗਰਮੀ ਨਾਲ ਘੱਟ ਹੋ ਸਕਦੈ ਕੋਰੋਨਾ ਦਾ ਅਸਰ
Thursday, Mar 05, 2020 - 09:50 AM (IST)
ਨਵੀਂ ਦਿੱਲੀ— ਮਾਹਰਾਂ ਦਾ ਮੰਨਣਾ ਹੈ ਕਿ ਗਰਮੀ ਵਧਣ ’ਤੇ ਕੋਰੋਨਾ ਵਾਇਰਸ ਦਾ ਅਸਰ ਘੱਟ ਹੋ ਸਕਦਾ ਹੈ ਪਰ ਮੌਸਮ ਹਾਲੇ ਠੰਡਾ ਬਣਿਆ ਹੈ। 12 ਮਾਰਚ ਤੱਕ ਦੇ ਅਨੁਮਾਨ ਅਨੁਸਾਰ ਹਾਲੇ ਕੋਈ ਰਾਹਤ ਮਿਲਦੀ ਨਹੀਂ ਦਿੱਸ ਰਹੀ ਹੈ। ਮੌਸਮ ਵਿਭਾਗ ਨੇ ਪਿਛਲੇ ਦਿਨੀਂ ਮਾਰਚ-ਅਪ੍ਰੈਲ-ਮਈ ਦੌਰਾਨ ਉੱਤਰੀ ਪੱਛਮੀ, ਪੱਛਮੀ ਅਤੇ ਮੱਧ ਭਾਰਤ ’ਚ ਆਮ ਤੋਂ ਵਧ ਗਰਮੀ ਦੀ ਭਵਿੱਖਵਾਣੀ ਕੀਤੀ ਸੀ। ਹਾਲਾਂਕਿ 6 ਤੋਂ 12 ਮਾਰਚ ਦਰਮਿਆਨ ਦਿਨ ਦਾ ਵਧ ਤੋਂ ਵਧ ਤਾਪਮਾਨ ਆਮ ਤੋਂ ਘੱਟ (2-5 ਡਿਗਰੀ ਸੈਲਸੀਅਸ) ਰਹਿਣ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਵਾਇਰਸ ਦੀ ਦਸਤਕ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ (ਵੀਡੀਓ)
ਪੰਜਾਬ ਸਮੇਤ ਇਨ੍ਹਾਂ ਸੂਬਿਆਂ ’ਚ ਬਾਰਸ਼ ਦੀ ਸੰਭਾਵਨਾ
27 ਫਰਵਰੀ ਨੂੰ ਜਾਰੀ ਹਫਤਾਵਾਰ ਅਨੁਮਾਨ ’ਚ ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰੀ ਅਤੇ ਦੱਖਣੀ ਭਾਰਤ ’ਚ ਤਾਪਮਾਨ ਤੋਂ ਵਧ (2-3 ਡਿਗਰੀ ਸੈਲਸੀਅਸ) ਹੋਵੇਗਾ ਪਰ ਮੱਧ ਅਤੇ ਉੱਤਰ-ਪੂਰਬੀ ਸਮੇਤ ਹੋਰ ਹਿੱਸਿਆਂ ’ਚ ਤਾਪਮਾਨ ਆਮ ਤੋਂ ਘੱਟ (3-4 ਡਿਗਰੀ ਸੈਲਸੀਅਸ) ਹੋਵੇਗਾ। 5 ਤੋਂ 7 ਮਾਰਚ ਦਰਮਿਆਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ’ਚ ਬਾਰਸ਼ ਦੀ ਸੰਭਾਵਨਾ ਹੈ। ਮੱਧ ਅਤੇ ਪੂਰਬੀ ਭਾਰਤ (ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ ਅਤੇ ਪੱਛਮੀ ਬੰਗਾਲ) ’ਚ ਵੀ ਇਸ ਦੌਰਾਨ ਬਾਰਸ਼ ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਇਲਾਕਿਆਂ ’ਚ ਅਗਲੇ 2 ਦਿਨਾਂ ’ਚ ਤਾਪਮਾਨ ਵਧਣ ਦੀ ਸੰਭਾਵਨਾ ਘੱਟ ਹੈ।
ਇਹ ਵੀ ਪੜ੍ਹੋ: ਸਕੂਲ ਤੋਂ ਸੰਸਦ ਤਕ ਕੋਰੋਨਾ ਦਾ ਖੌਫ, ਮਾਸਕ ਪਹਿਨੇ ਨਜ਼ਰ ਆਏ ਨੇਤਾ ਅਤੇ ਬੱਚੇ