CM ਸੁੱਖੂ ਨੇ ਊਨਾ ''ਚ ਸੂਰਜੀ ਊਰਜਾ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ

Friday, Jun 28, 2024 - 05:32 PM (IST)

CM ਸੁੱਖੂ ਨੇ ਊਨਾ ''ਚ ਸੂਰਜੀ ਊਰਜਾ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਨੂੰ ਊਨਾ ਜ਼ਿਲ੍ਹਾ 'ਚ ਕੁਟਲੇਹੜ ਦੇ ਅਘਲੌਰ 'ਚ ਸੂਰਜੀ ਊਰਜਾ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਸੁੱਖੂ ਨੇ ਕਿਹਾ ਕਿ ਉਦਯੋਗਾਂ ਦੇ ਪ੍ਰਦੂਸ਼ਣ ਨਾਲ ਸੂਬੇ ਦੇ ਲੋਕਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ, ਇਸ ਲਈ ਅਸੀਂ ਅਜਿਹੇ ਉਤਪਾਦਾਂ 'ਤੇ ਜ਼ੋਰ ਦੇ ਰਹੇ ਹਾਂ ਜਿਸ ਤੋਂ ਆਮਦਨ ਹੋਵੇ ਅਤੇ ਕੋਈ ਨੁਕਸਾਨ ਵੀ ਨਾ ਹੋਵੇ।

 

ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਇਸ ਦੇ ਲਈ ਅਸੀਂ ਹਾਈਡਰੋ, ਸੋਲਰ, ਵਿੰਡ, ਗ੍ਰੀਨ ਹਾਈਡ੍ਰੋਜਨ ਦੇ ਖੇਤਰਾਂ ਵਿਚ ਅੱਗੇ ਵਧਣ ਨਾਲ ਸੈਰ ਸਪਾਟੇ ਵਿਚ ਨਿਵੇਸ਼ ਕਰਕੇ ਇਸ ਦਿਸ਼ਾ ਵਿਚ ਸਾਰਥਕ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ 2032 ਤੱਕ ਦੇਵਭੂਮੀ ਨੂੰ ਭਾਰਤ ਦਾ ਸਭ ਤੋਂ ਖੁਸ਼ਹਾਲ ਅਤੇ ਅਮੀਰ ਸੂਬਾ ਬਣਾਉਣ ਲਈ ਦ੍ਰਿੜ੍ਹ ਸੰਕਲਪਬੱਧ ਹਾਂ।


author

Tanu

Content Editor

Related News