ਕਾਲਕਾ ਦੁਆਰਾ ਅਮਿਤਾਭ ਦਾ ਪੱਖ ਲੈਣ ''ਤੇ ਸੁਖਬੀਰ ਬਾਦਲ ਸਥਿਤੀ ਸਪੱਸ਼ਟ ਕਰਨ: ਜਾਗੋ

05/15/2021 8:40:16 PM

ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੁਆਰਾ 1984 ਸਿੱਖ ਕਤਲੇਆਮ ਮਾਮਲੇ ਵਿੱਚ ਫਿਲਮ ਸਟਾਰ ਅਮਿਤਾਭ ਬੱਚਨ ਖ਼ਿਲਾਫ਼ ਸਬੂਤ ਮੰਗਣ 'ਤੇ ਜਾਗੋ ਪਾਰਟੀ ਨੇ ਹੈਰਾਨੀ ਜਤਾਈ ਹੈ। ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪਾਰਟੀ ਦਾ ਇਸ ਮਾਮਲੇ ਵਿੱਚ ਸਟੈਂਡ ਸਪੱਸ਼ਟ ਕਰਣ ਦੀ ਮੰਗ ਕੀਤੀ ਹੈ। ਜਾਗੋ ਦੇ ਪ੍ਰਧਾਨ ਜਨਰਲ ਸਕੱਤਰ ਅਤੇ ਮੁੱਖ ਬੁਲਾਰਾ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਕਿ ਕਾਲਕਾ ਨੇ ਉਹੀ ਕਿਹਾ ਹੈ ਜੋ 1984 ਤੋਂ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ, ਸੱਜਨ ਕੁਮਾਰ, ਕਮਲਨਾਥ ਆਦਿ ਅੱਜ ਤੱਕ ਬੋਲਦੇ ਆਏ ਹਨ। ਕਾਲਕਾ ਨੇ ਪੀੜਤਾਂ ਨੂੰ ਪਿੱਠ ਦਿਖਾ ਕੇ ਆਪਣੀ ਇੱਛਾ ਸਪੱਸ਼ਟ ਕਰ ਦਿੱਤੀ ਹੈ, ਉਹ ਇਨਸਾਫ ਮੰਗਣ ਵਾਲਿਆਂ  ਦੇ ਸਿੱਧੇ ਖ਼ਿਲਾਫ਼ ਖੜ੍ਹੇ ਹਨ। ਪਰਮਿੰਦਰ ਨੇ ਕਿਹਾ ਕਿ ਜੇਕਰ ਇਹ ਗੱਲ ਕਿਸੇ ਕਾਂਗਰਸੀ ਨੇਤਾ ਨੇ ਕਹੀ ਹੁੰਦੀ ਤਾਂ ਕੋਈ ਫ਼ਰਕ ਨਹੀਂ ਪੈਂਦਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਦਾ ਇਹ ਬਿਆਨ ਸ਼ਰਮਨਾਕ ਹੈ। ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਕਾਲਕਾ ਤੋਂ ਸਪੱਸ਼ਟੀਕਰਨ ਲੈਣਾ ਚਾਹੀਦਾ ਹੈ, ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਇਹ ਅਕਾਲੀ ਦਲ ਦੀ ਅਧਿਕਾਰਿਕ ਲਾਈਨ ਹੈ। 

ਕਾਲਕਾ ਦੁਆਰਾ ਅਮਿਤਾਭ ਬੱਚਨ ਖ਼ਿਲਾਫ਼ ਅੱਜ ਤੱਕ ਕਿਸੇ ਕਮੇਟੀ ਦੇ ਦੁਆਰਾ ਕਾਰਵਾਈ ਨਾ ਕਰਣ ਦੇ ਦਿੱਤੇ ਗਏ ਹਵਾਲੇ 'ਤੇ ਬੋਲਦੇ ਹੋਏ ਪਰਮਿੰਦਰ ਨੇ ਕਾਲਕਾ ਤੋਂ ਪੁੱਛਿਆ ਕਿ ਉਹ ਦੱਸੇ ਕਿ ਕਿਸੇ ਕਮੇਟੀ ਨੇ 1984 ਤੋਂ ਬਾਅਦ ਤੋਂ 2020 ਤੱਕ ਅਮਿਤਾਭ ਬੱਚਨ ਵਲੋਂ ਕੋਈ ਦਾਨ ਜਾਂ ਸੇਵਾ ਸਵੀਕਾਰ ਕਿਉਂ ਨਹੀਂ ਕੀਤੀ ਸੀ? ਕਿਉਂ 2011 ਵਿੱਚ ਅਮਿਤਾਭ ਬੱਚਨ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਬਣੇ ਵਰਲਡ ਕਲਾਸ ਅਜਾਇਬ-ਘਰ ਵਿਰਾਸਤ-ਏ-ਖਾਲਸਾ ਦੇ ਉਦਘਾਟਨ ਸਮਾਰੋਹ ਵਿੱਚ ਪੰਜਾਬ ਸਰਕਾਰ ਨੇ ਬਤੌਰ ਮੁੱਖ ਮਹਿਮਾਨ ਬਣਾਉਣ ਤੋਂ ਗੁਰੇਜ ਕੀਤਾ ਸੀ?  ਪਰਮਿੰਦਰ ਨੇ ਗੁਰਦੁਆਰਾ ਬੰਗਲਾ ਸਾਹਿਬ ਡਾਇਗਨੋਸਟਿਕ ਸੈਂਟਰ ਵਿੱਚ ਲੱਗੀਆਂ 10 ਕਰੋੜ ਦੀਆਂ ਮਸ਼ੀਨਾਂ ਦਾ ਖ਼ਰਚ ਕਮੇਟੀ ਦੁਆਰਾ ਅਮਿਤਾਭ ਬੱਚਨ ਅਤੇ ਹੋਰ ਪਰਿਵਾਰਾਂ ਵਲੋਂ ਲੈਣ ਨੂੰ ਇੱਕ ਪਲਾਟ ਦੀ ਦੋ ਰਜਿਸਟਰੀ ਕਰਵਾਉਣ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ। ਕਿਉਂਕਿ ਦੋਨਾਂ ਧਿਰਾਂ ਨੂੰ ਸੰਤੁਸ਼ਟ ਕੀਤਾ ਗਿਆ ਕਿ ਤੁਹਾਡੀ ਸੇਵਾ ਨਾਲ ਹੀ ਸਾਰੀਆਂ ਮਸ਼ੀਨਾਂ ਆਈਆਂ ਹਨ। ਇਸ ਲਈ ਇਹ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਅਤੇ ਧੋਖਾ ਹੈ।


Inder Prajapati

Content Editor

Related News