ਰੇਲ ਟ੍ਰੈਕ ਤੋਂ ਮਿਲਿਆ ਲਵਾਰਿਸ ਸੂਟਕੇਸ, ਪੁਲਸ ਨੇ ਖੋਲ੍ਹਿਆ ਤਾਂ ਉੱਡ ਗਏ ਸਭ ਤੋਂ ਹੋਸ਼
Wednesday, May 21, 2025 - 11:15 PM (IST)

ਨੈਸ਼ਨਲ ਡੈਸਕ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਬਾਹਰੀ ਇਲਾਕੇ 'ਚ ਇਕ ਲਵਾਰਿਸ ਸੂਟਕੇਸ ਮਿਲਣ ਨਾਲ ਸਨਸਨੀ ਫੈਲ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਜਦੋਂ ਸੂਟਕੇਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਇਕ ਕੁੜੀ ਦੀ ਲਾਸ਼ ਸੀ। ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਾਮਲਾ ਬੈਂਗਲੁਰੂ ਦੇ ਪੁਰਾਣੇ ਚੰਦਪੁਰਾ ਰੇਲਵੇ ਪੁਲ ਦੇ ਨੇੜੇ ਦਾ ਹੈ। ਜਿਥੇ ਹੋਸੁਰ ਮੇਨ ਰੋਡ ਨੇੜੇ ਰੇਲਵੇ ਟ੍ਰੈਕ ਕੋਲ ਇਕ ਲਵਾਰਿਸ ਸੂਟਕੇਸ ਦੇਖਿਆ ਗਿਆ। ਮਾਮਲੇ ਦੀ ਜਾਂਚ 'ਚ ਜੁਟੇ ਪੁਲਸ ਅਫਸਰਾਂ ਨੂੰ ਸ਼ੱਕ ਹੈ ਕਿ ਕੁੜੀ ਦਾ ਕਤਲ ਕਿਸੇ ਦੂਜੇ ਥਾਂ 'ਤੇ ਕੀਤਾ ਗਿਆ ਅਤੇ ਫਿਰ ਲਾਸ਼ ਨੂੰ ਸੂਟਕੇਸ 'ਚ ਪਾ ਕੇ ਚਲਦੀ ਟ੍ਰੇਨ ਤੋਂ ਸੁੱਟ ਦਿੱਤਾ ਗਿਆ।
ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਸੂਰਿਆਨਗਰ ਥਾਣਾ ਪੁਲਸ ਕਰ ਰਹੀ ਹੈ। ਰੇਲਵੇ ਪੁਲਸ ਨੇ ਜਦੋਂ ਸੂਟਕੇਸ ਖੋਲ੍ਹਿਆ ਅਤੇ ਉਸਦੀ ਜਾਂਚ ਕੀਤੀ ਤਾਂ ਮਾਮਲੇ ਦਾ ਖੁਲਾਸਾ ਹੋਇਆ। ਪੁਲਸ ਹੁਣ ਡੁੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਬੈਂਗਲੁਰੂ ਦੇ ਪੁਲਸ ਸੁਪਰਡੈਂਟ (ਦਿਹਾਤੀ) ਸੀਕੇ ਬਾਬਾ ਨੇ ਕਿਹਾ ਕਿ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਅਣਪਛਾਤੀ ਕੁੜੀ ਦੀ ਲਾਸ਼, ਜਿਸਦੀ ਉਮਰ ਲਗਭਗ 18 ਸਾਲ ਦੱਸੀ ਜਾ ਰਹੀ ਹੈ, ਇੱਕ ਸੂਟਕੇਸ ਵਿੱਚੋਂ ਮਿਲੀ ਹੈ। ਪੁਲਸ ਇਸ ਵੇਲੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇੰਝ ਲੱਗਦਾ ਹੈ ਜਿਵੇਂ ਕਿਸੇ ਨੇ ਚੱਲਦੀ ਰੇਲਗੱਡੀ ਵਿੱਚੋਂ ਸੂਟਕੇਸ ਸੁੱਟ ਦਿੱਤਾ ਹੋਵੇ।
ਐੱਸਪੀ ਸੀਕੇ ਬਾਬਾ ਨੇ ਅੱਗੇ ਕਿਹਾ ਕਿ ਆਮ ਤੌਰ 'ਤੇ ਅਜਿਹੇ ਮਾਮਲੇ ਰੇਲਵੇ ਪੁਲਸ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਪਰ ਕਿਉਂਕਿ ਇਸਦਾ ਸਾਡੇ ਖੇਤਰ ਨਾਲ ਸੰਭਾਵਿਤ ਸਬੰਧ ਹੈ, ਅਸੀਂ ਇਸ ਵਿੱਚ ਦਖਲ ਦੇ ਰਹੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਲਾਸ਼ ਇੱਕ ਸੂਟਕੇਸ ਦੇ ਅੰਦਰ ਮਿਲੀ, ਜਿਸ ਵਿੱਚ ਹੋਰ ਕੁਝ ਵੀ ਨਹੀਂ ਸੀ। ਨਾ ਤਾਂ ਕੋਈ ਪਛਾਣ ਪੱਤਰ ਸੀ ਅਤੇ ਨਾ ਹੀ ਕੋਈ ਹੋਰ ਚੀਜ਼। ਮ੍ਰਿਤਕਾ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਜਾਪਦੀ ਹੈ ਪਰ ਉਸਦੀ ਪਛਾਣ ਅਜੇ ਨਹੀਂ ਹੋ ਸਕੀ ਹੈ।
ਪੁਲਸ ਅਧਿਕਾਰੀ ਨੇ ਕਿਹਾ ਕਿ ਉਸ ਕੋਲ ਇਸ ਵੇਲੇ ਇਹੀ ਇੱਕੋ ਇੱਕ ਜਾਣਕਾਰੀ ਹੈ। ਇੰਝ ਜਾਪਦਾ ਹੈ ਕਿ ਇਹ ਘਟਨਾ ਕਿਤੇ ਹੋਰ ਵਾਪਰੀ ਸੀ ਅਤੇ ਸੂਟਕੇਸ ਚਲਦੀ ਰੇਲਗੱਡੀ ਵਿੱਚੋਂ ਸੁੱਟਿਆ ਗਿਆ ਸੀ। ਉਹ ਮਾਮਲੇ ਨੂੰ ਅੱਗੇ ਵਧਾਉਣਗੇ ਅਤੇ ਇਸਦੀ ਵਿਸਥਾਰ ਨਾਲ ਜਾਂਚ ਕਰਨਗੇ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।