ਮਾਪਿਆਂ ਦਾ ਅਜਿਹਾ ਪਿਆਰ ਬਣਾਉਂਦਾ ਹੈ ਬੱਚਿਆਂ ਨੂੰ ਕਮਜ਼ੋਰ

Sunday, Mar 15, 2020 - 08:01 PM (IST)

ਨਵੀਂ ਦਿੱਲੀ(ਇੰਟ.)– ਛੋਟੇ ਬੱਚਿਆਂ ਨੂੰ ਲਾਡ ਲਡਾਓ ਪਰ ਉਨ੍ਹਾਂ ਨੂੰ ਕਮਜ਼ੋਰ ਨਾ ਬਣਾਓ। ਆਪਣੇ ਬੱਚਿਆਂ ਦੀ ਜ਼ਿੱਦ ਅੱਗੇ ਝੁਕਣਾ ਮਾਪਿਆਂ ਨੂੰ ਇਕ ਖਾਸ ਸਕੂਨ ਜ਼ਰੂਰ ਦਿੰਦਾ ਹੈ ਪਰ ਇਹ ਉਨ੍ਹਾਂ ਦੇ ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਦੋਵਾਂ ਤਰ੍ਹਾਂ ਨਾਲ ਸਿਹਤ ’ਤੇ ਮਾੜਾ ਅਸਰ ਪਾ ਸਕਦਾ ਹੈ।

ਇਸ ਜ਼ਿੱਦ ਦੇ ਅੱਗੇ ਨਹੀਂ ਝੁਕਣਾ ਹੈ
ਖਾਣ ਸਬੰਧੀ ਬੱਚਿਆਂ ਦੇ ਬਹੁਤ ਸਾਰੇ ਨਖਰੇ ਹੁੰਦੇ ਹਨ। ਆਮ ਤੌਰ ’ਤੇ ਜ਼ਿਆਦਾਤਰ ਬੱਚਿਆਂ ਨੂੰ ਸਬਜ਼ੀਆਂ ਅਤੇ ਦਾਲ ਖਾਣਾ ਪਸੰਦ ਹੀ ਨਹੀਂ ਹੁੰਦਾ। ਗਲਤੀ ਉਨ੍ਹਾਂ ਦੀ ਨਹੀਂ ਹੈ, ਅਸੀਂ ਖੁਦ ਹੀ ਬੱਚਿਆਂ ਨੂੰ ਫਾਸਟ ਫੂਡ ਜਨਰੇਸ਼ਨ ਬਣਾ ਦਿੱਤਾ ਹੈ।

ਸਿਹਤ ਨਾਲ ਸਮਝੌਤਾ
ਬੱਚਿਆਂ ਨੂੰ ਫਾਸਟ ਫੂਡ ਅਤੇ ਪੈਕਡ ਫੂਡ ਦੇ ਕੇ ਅਸੀਂ ਉਨ੍ਹਾਂ ਦੇ ਜੀਵਨ ਦੀ ਨੀਂਹ ਕਮਜ਼ੋਰ ਕਰ ਰਹੇ ਹਾਂ। ਦਰਅਸਲ, ਬਚਪਨ ਹੀ ਤਾਂ ਉਹ ਉਮਰ ਹੁੰਦੀ ਹੈ ਜਦੋਂ ਸਰੀਰ ਦਾ ਵਿਕਾਸ ਹੋ ਰਿਹਾ ਹੁੰਦਾ ਹੈ। ਹੁਣ ਜੇਕਰ ਵਧਦੇ ਬੱਚਿਆਂ ਨੂੰ ਪੂਰਾ ਪੋਸ਼ਣ ਨਹੀਂ ਮਿਲੇਗਾ ਤਾਂ ਉਹ ਭਵਿੱਖ ’ਚ ਸਿਹਤਮੰਦ ਮਨੁੱਖ ਕਿਵੇਂ ਬਣਨਗੇ?

ਅੱਜ ਦੇ ਨਾਸ਼ਤੇ ਤੋਂ ਸ਼ੁਰੂਆਤ
ਬੱਚਿਆਂ ਦੀ ਬਿਹਤਰੀ ਲਈ ਜੇਕਰ ਕੁਝ ਸਖਤੀ ਵਿਖਾਉਣੀ ਪਏ ਤਾਂ ਮਾਪਿਆਂ ਨੂੰ ਇਸ ਤੋਂ ਪ੍ਰਹੇਜ਼ ਨਹੀਂ ਕਰਨਾ ਚਾਹੀਦਾ। ਅੱਜ ਦੇ ਨਾਸ਼ਤੇ ਤੋਂ ਹੀ ਇਸ ਦੀ ਸ਼ੁਰੂਆਤ ਕਰਦੇ ਹਾਂ। ਆਮ ਤੌਰ ’ਤੇ ਬੱਚਿਆਂ ਨੂੰ ਨਾਸ਼ਤੇ ’ਚ ਬ੍ਰੈਡ ਜੈਮ, ਰੋਟੀ ਜੈਮ ਜਾਂ ਪਰਾਂਠਾ ਜੈਮ ਖਾਣਾ ਪਸੰਦ ਹੁੰਦਾ ਹੈ। ਜੇਕਰ ਜੈਮ ਛੱਡ ਕੇ ਕੁਝ ਖਾਓਗੇ ਤਾਂ ਕ੍ਰੀਮ ਬਿਸਕੁੱਟ ਦੇ ਨਾਲ ਦੁੱਧ। ਨਾਸ਼ਤੇ ’ਚੋਂ ਇਨ੍ਹਾਂ ਨੂੰ ਅੱਜ ਹੀ ਹਟਾ ਦਿਓ।

ਨਾਸ਼ਤੇ ’ਚ ਇਸ ਨੂੰ ਕਰੋ ਸ਼ਾਮਲ
ਅਚਾਨਕ ਹੀ ਬੱਚਿਆਂ ਨੂੰ ਕਿਸੇ ਵੀ ਚੀਜ਼ ਦੀ ਆਦਤ ਪਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਅੱਜ ਹੀ ਸਾਨੂੰ ਸਖਤੀ ਨਾਲ ਕੰਮ ਕਰਨਾ ਹੋਵੇਗਾ। ਆਓ ਅੱਜ ਤੋਂ ਹੀ ਉਨ੍ਹਾਂ ਦੇ ਨਾਸ਼ਤੇ ’ਚ ਦਲੀਆ, ਪੋਹਾ, ਓਟਸ, ਚਿੱਲਾ, ਮਿਲੇਟਸ ਆਦਿ ਖਿਲਾਉਣ ਦੀ ਸ਼ੁਰੂਆਤ ਕਰੀਏ।

ਕਿਉਂ ਨਹੀ ਖਾਣਾ ਚਾਹੀਦਾ ਜੈਮ ਅਤੇ ਬਿਸਕੁੱਟ?
ਇਹ ਸੱਚ ਹੈ ਕਿ ਜ਼ਿਆਦਾਤਰ ਜੈਮ ਬਣਾਉਣ ’ਚ ਫਰੂਟਸ ਦੀ ਵਰਤੋਂ ਹੁੰਦੀ ਹੈ ਪਰ ਜਿਸ ਪ੍ਰੋਸੈੱਸ ਦੇ ਤਹਿਤ ਫਰੂਟਸ ਨੂੰ ਜੈਮ ’ਚ ਬਦਲਿਆ ਜਾਂਦਾ ਹੈ, ਉਸ ਨਾਲ ਇਨ੍ਹਾਂ ਫਲਾਂ ’ਚ ਸਾਰੇ ਪੋਸ਼ਟਿਕ ਤੱਤ ਨਸ਼ਟ ਹੋ ਚੁੱਕੇ ਹੁੰਦੇ ਹਨ। ਬ੍ਰੈੱਡ ਆਮ ਤੌਰ ’ਤੇ ਮੈਦਾ ਹੀ ਹੁੰਦਾ ਹੈ। ਬਿਸਕੁੱਟ ’ਚ ਮੈਦਾ, ਗੈਰ-ਜ਼ਰੂਰੀ ਸ਼ੂਗਰ ਨਾਲ ਭਰੀ ਹੋਈ ਕ੍ਰੀਮ ਹੁੰਦੀ ਹੈ। ਇਨ੍ਹਾਂ ਸਾਰਿਆਂ ’ਚ ਨਿਊਟ੍ਰੀਸ਼ਨ ਦੀ ਘਾਟ ਹੁੰਦੀ ਹੈ।

ਫਰੂਟ ਜੈਮ ਹੋ ਸਕਦਾ ਹੈ ਹਾਨੀਕਾਰਕ
ਜਿਹੜਾ ਫਰੂਟ ਜੈਮ ਤੁਸੀਂ ਆਪਣੇ ਬੱਚਿਆਂ ਨੂੰ ਹੈਲਦੀ ਸਮਝ ਕੇ ਖਵਾ ਰਹੇ ਹੋ, ਉਹ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਕਿਉਂਕਿ ਫਰੂਟ ਜੈਮ ਬਣਾਉਣ ਦੌਰਾਨ ਫਲਾਂ ਨੂੰ ਲੰਮੇ ਸਮੇਂ ਤਕ ਗਰਮ ਪਾਣੀ ’ਚ ਉਬਾਲਿਆ ਜਾਂਦਾ ਹੈ ਤਾਂ ਕਿ ਇਨ੍ਹਾਂ ਨੂੰ ਮੈਸ਼ ਕਰ ਕੇ ਪੇਸਟ ਬਣਾਇਆ ਜਾ ਸਕੇ। ਇਸ ਪ੍ਰੋਸੈੱਸ ਦੈਰਾਨ ਫਲਾਂ ਦਾ ਗੁਣਕਾਰੀ ਰਸ ਅਤੇ ਪੌਸ਼ਕ ਤੱਤ ਨਿਕਲ ਜਾਂਦੇ ਹਨ। ਉਥੇ ਹੀ ਵਿਟਾਮਿਨ-ਸੀ ਯੁਕਤ ਫਲਾਂ ਨੂੰ ਉਬਾਲਣ ’ਤੇ ਇਹ ਹਾਰਮਫੁਲ ਟਾਕਸਿਨ ਦੀ ਤਰ੍ਹਾਂ ਰਿਐਕਟ ਕਰ ਸਕਦੇ ਹਨ।

ਬੱਚਿਆਂ ’ਚ ਵਧਦਾ ਮੋਟਾਪਾ
ਜੈਮ ’ਚ ਸ਼ੂਗਰ ਕੰਟੈਂਟ ਬਹੁਤ ਜਿਆਦਾ ਹੁੰਦਾ ਹੈ। ਉਦਾਹਰਨ ਦੇ ਲਈ ਤੁਸੀਂ ਇਕ ਚਮਚ ਜੈਮ ਨੂੰ 2 ਚਮਚ ਸ਼ੂਗਰ ਦੇ ਬਰਾਬਰ ਸਮਝ ਸਕਦੇ ਹੋ। ਹੁਣ ਤੁਸੀਂ ਹੀ ਸੋਚੇ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ 2-3 ਟਾਈਮ ਸ਼ੂਗਰ ਦੇ ਨਾਲ ਰੋਟੀ ਜਾਂ ਬ੍ਰੈੱਡ ਖਵਾਉਗੇ ਤਾਂ ਉਹ ਸਿਹਤਮੰਦ ਕਿਵੇਂ ਬਣਨਗੇ?, ਜਦਕਿ ਇਸ ਕਾਰਣ ਬੱਚਿਆਂ ’ਚ ਮੋਟਾਪਾ ਹੋਰ ਵਧਣ ਲਗ ਜਾਂਦਾ ਹੈ।

ਜੈਮ ਨਾਲ ਦੁਸ਼ਮਣੀ ਨਹੀਂ
ਅਜਿਹਾ ਨਹੀਂ ਹੈ ਕਿ ਤੁਹਾਡੇ ਬੱਚੇ ਨੂੰ ਜੈਮ ਖਾਣਾ ਪਸੰਦ ਹੈ ਤਾਂ ਤੁਸੀਂ ਘਰ ’ਚ ਜੈਮ ਲਿਆਉਣਾ ਹੀ ਬੰਦ ਕਰ ਦਿਓ। ਹਾਂ ਬੱਚੇ ਦੀ ਡਾਈਟ ’ਚ ਇਸ ਦੀ ਮਾਤਰਾ ਘੱਟ ਜ਼ਰੂਰ ਕਰ ਦਿਓ ਕਿਉਂਕਿ ਇਕ ਤਾਜ਼ੇ ਫਲ ਦੀ ਤੁਲਨਾ ’ਚ ਜੇਕਰ 2 ਚਮਚ ਜੈਮ ਨਾਲ ਕੀਤੀ ਜਾਵੇ ਤਾਂ ਜੈਮ ਦੇ ਪੋਸ਼ਕ ਤੱਤ ਇਕ ਫਲ ਦੇ ਪੋਸ਼ਕ ਤੱਤਾਂ ਦੇ ਸਾਹਮਣੇ ਬਹੁਤ ਘੱਟ ਹਨ। ਇਸ ਲਈ ਬੱਚੇ ਦੀ ਡਾਈਟ ’ਚ ਫਲ ਸ਼ਾਮਲ ਕਰੋ।


Baljit Singh

Content Editor

Related News