''ਆਪ'' ''ਚ ਫਿਰ ਤਣਾਅ, ਨਾਰਾਜ਼ ਵਿਸ਼ਵਾਸ ਨੇ ਸ਼ਾਇਰੀ ਨਾਲ ਦਿੱਤਾ ਅਜਿਹਾ ਜਵਾਬ

Friday, Nov 03, 2017 - 11:33 AM (IST)

''ਆਪ'' ''ਚ ਫਿਰ ਤਣਾਅ, ਨਾਰਾਜ਼ ਵਿਸ਼ਵਾਸ ਨੇ ਸ਼ਾਇਰੀ ਨਾਲ ਦਿੱਤਾ ਅਜਿਹਾ ਜਵਾਬ

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੀ ਲੜਾਈ ਵੀਰਵਾਰ ਨੂੰ ਖੁੱਲ੍ਹ ਕੇ ਸਾਹਮਣੇ ਆਈ। 'ਆਪ' ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ 'ਚ ਭਾਵੇਂ ਹੀ ਕੁਮਾਰ ਵਿਸ਼ਵਾਸ ਅਤੇ 'ਆਪ' ਵਿਧਾਇਕ ਅਮਾਨਤੁੱਲਾਹ ਖਾਨ ਦੇ ਮਸਲੇ 'ਤੇ ਚੁੱਪੀ ਰਹੀ ਪਰ ਬੈਠਕ ਖਤਮ ਹੋਣ ਤੋਂ ਬਾਅਦ ਦੋਹਾਂ ਦੇ ਸਮਰਥਕ ਆਹਮਣੇ-ਸਾਹਮਣੇ ਆ ਗਏ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਦਾ ਦੌਰ ਉਸ ਸਮੇਂ ਸ਼ੁਰੂ ਹੋਇਆ, ਜਦੋਂ ਬੈਠਕ ਕੰਪਲੈਕਸ ਤੋਂ ਬਾਹਰ ਨਿਕਲ ਕੇ ਕੁਮਾਰ ਵਿਸ਼ਵਾਸ ਆਪਣੀ ਗੱਡੀ 'ਚ ਸਵਾਰ ਹੋ ਕੇ ਨਿਕਲਣ ਲੱਗੇ। ਇਸੇ ਦੌਰਾਨ ਕੁਮਾਰ ਦੇ ਸਮਰਥਕਾਂ ਨੇ ਜ਼ਿੰਦਾਬਾਦ ਦੇ ਨਾਅਰੇ ਲਾਏ ਤਾਂ ਉੱਥੇ ਮੌਜੂਦ ਅਮਾਨਤੁੱਲਾਹ ਖਾਨ ਦੇ ਸਮਰਥਕਾਂ ਨੇ ਕੁਮਾਰ ਦੇ ਵਿਰੋਧ 'ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਨਾਅਰੇਬਾਜ਼ੀ ਦਰਮਿਆਨ ਕੁਮਾਰ ਵਿਸ਼ਵਾਸ ਬਿਨਾਂ ਰੁਕੇ ਹੀ ਚੱਲੇ ਗਏ। ਭਾਵੇਂ ਹੀ ਇਸ ਮਾਮਲੇ 'ਚ ਵਿਸ਼ਵਾਸ ਖੁੱਲ੍ਹ ਕੇ ਨਾ ਬੋਲ ਰਹੇ ਹੋਣ ਪਰ ਉਨ੍ਹਾਂ ਦੀ ਨਾਰਾਜ਼ਗੀ ਉਨ੍ਹਾਂ ਦੀ ਸ਼ਾਇਰੀ ਤੋਂ ਝਲਕ ਰਹੀ ਹੈ। ਵਿਸ਼ਵਾਸ ਨੇ ਟਵਿੱਟਰ 'ਤੇ ਕੁਝ ਪੰਕਤੀਆਂ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੀ ਚੁੱਪੀ 'ਤੇ ਕਿਹਾ ਕਿ ਜਿਸ ਦਿਨ ਉਹ ਬੋਲਣਗੇ, ਉਸ ਦਿਨ ਉਨ੍ਹਾਂ ਦਾ ਕੀ ਹਾਲ ਹੋਵੇਗਾ, ਜੋ ਮੇਰੇ 'ਤੇ ਸਵਾਲ ਚੁੱਕ ਰਹੇ ਹਨ। ਉੱਥੇ ਹੀ ਵਿਸ਼ਵਾਸ ਦਾ ਨਾਂ ਪਹਿਲਾਂ ਸਪੀਕਰਾਂ ਦੀ ਲਿਸਟ 'ਚ ਨਹੀਂ ਸੀ। ਜਦੋਂ 'ਆਪ' ਵਰਕਰਾਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਉਨ੍ਹਾਂ ਨੂੰ ਸੰਬੋਧਨ ਲਈ ਬੁਲਾਇਆ ਪਰ ਉਦੋਂ ਵਿਸ਼ਵਾਸ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਾਨਤੁੱਲਾਹ ਖਾਂ ਅਤੇ ਕੁਮਾਰ ਵਿਸ਼ਵਾਸ ਦਰਮਿਆਨ ਤਨਾਤਨੀ ਰਹਿ ਚੁਕੀ ਹੈ।


Related News