ਸਮੁੰਦਰੀ ਫੌਜ ਨੂੰ ਵੱਡੀ ਸਫਲਤਾ: ਆਈ.ਐੱਨ.ਐੱਸ. ਵਿਕਰਮਾਦਿਤਿਆ ’ਤੇ ਤੇਜਸ ਦੀ ਸਫਲ ਲੈਂਡਿੰਗ
Sunday, Jan 12, 2020 - 09:24 AM (IST)

ਨਵੀਂ ਦਿੱਲੀ-ਸਮੁੰਦਰੀ ਫੌਜ ਲਈ ਦੇਸ਼ ’ਚ ਹੀ ਬਣਾਏ ਗਏ ਹਲਕੇ ਲੜਾਕੂ ਹਵਾਈ ਜਹਾਜ਼ ਤੇਜਸ ਨੇ ਸ਼ਨੀਵਾਰ ਜੰਗੀ ਬੇੜੇ ਆਈ.ਐੱਨ.ਐੱਸ. ਵਿਕਰਮਾਦਿਤਿਆ ’ਤੇ ਸਫਲਤਾਪੂਰਵਕ ਉੱਤਰਨ ਦੇ ਨਾਲ ਹੀ ਨਵਾਂ ਇਤਿਹਾਸ ਰਚ ਦਿੱਤਾ।
#WATCH: Landing by the Naval Light Combat Aircraft on-board the aircraft carrier INS Vikramaditya today in the Arabian Sea. pic.twitter.com/RMWtoB7klL
— ANI (@ANI) January 11, 2020
ਲੰਬੇ ਸਮੇਂ ਤੱਕ ਚੱਲੇ ਪ੍ਰੀਖਣਾਂ ਪਿੱਛੋਂ ਤੇਜਸ ਨੇ ਸਵੇਰੇ 10 ਵੱਜ ਕੇ 2 ਮਿੰਟ ’ਤੇ ਵਿਕਰਮਾਦਿਤਿਆ ’ਤੇ ਸਫਲ ਲੈਂਡਿੰਗ ਕੀਤੀ। ਇਹ ਤੇਜਸ ਦੀ ਇਸ ਤਰ੍ਹਾਂ ਦੀ ਪਹਿਲੀ ਲੈਂਡਿੰਗ ਸੀ। ਸਮੁੰਦਰੀ ਫੌਜ ਲਈ ਤੇਜਸ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਤਿਆਰ ਕੀਤਾ ਹੈ।
ਇਹ ਸਫਲਤਾ ਸਮੁੰਦਰੀ ਫੌਜ ਦੀ ਮਾਰ ਕਰਨ ਦੀ ਸਮਰੱਥਾ ਨੂੰ ਵਧਾਉਣ ਸਬੰਧੀ ਮੀਲ ਦਾ ਪੱਥਰ ਸਾਬਿਤ ਹੋਵੇਗੀ।