ਅਧਿਐਨ: ਕੋਵਿਡ-19 ਨਾਲ ਹੋਣ ਵਾਲੀ ਮੌਤ ਨੂੰ ਰੋਕਣ ''ਚ ਟੀਕਾ ਪ੍ਰਭਾਵਸ਼ਾਲੀ

Wednesday, Jul 07, 2021 - 02:32 AM (IST)

ਨਵੀਂ ਦਿੱਲੀ - ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਦੁਆਰਾ ਕੋਵਿਡ ਰੋਕੂ ਟੀਕੇ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਟੀਕੇ ਨਾਲ ਮੋਹਰੀ ਮੋਰਚੇ ਦੇ ਕਰਮਚਾਰੀਆਂ ਦੀ ਮੌਤ ਹੋਣ ਤੋਂ ਰੋਕਣ ਵਿੱਚ ਸਫਲਤਾ ਮਿਲੀ ਹੈ। ਤਾਮਿਲਨਾਡੂ ਪੁਲਸ ਕਰਮਚਾਰੀਆਂ ਨੂੰ ਟੀਕੇ ਦੀ ਖੁਰਾਕ ਦਿੱਤੀ ਗਈ ਸੀ ਅਤੇ ਉਨ੍ਹਾਂ 'ਤੇ ਇਸ ਦਾ ਵਧੀਆ ਪ੍ਰਭਾਵ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ- ਪਹਿਲੀ ਵਾਰ ਦੁਬਈ ਭੇਜੀ ਗਈ ਕਸ਼ਮੀਰ ਦੀ ਖਾਸ ਚੈਰੀ, ਕਿਸਾਨਾਂ ਦੀ ਵਧੇਗੀ ਕਮਾਈ

ਆਈ.ਸੀ.ਐੱਮ.ਆਰ. ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਅਧਿਐਨ ਦੇ ਅਨੁਸਾਰ, ਕੋਵਿਡ-19 ਰੋਕੂ ਟੀਕੇ ਨਾਲ ਮੋਹਰੀ ਮੋਰਚੇ ਦੇ ਕਰਮਚਾਰੀਆਂ ਦੀ ਮੌਤ ਹੋਣ ਤੋਂ ਰੋਕਣ ਵਿੱਚ ਸਫਲਤਾ ਮਿਲੀ ਹੈ। ਟਵੀਟ ਵਿੱਚ ਕਿਹਾ ਗਿਆ ਕਿ ਸੂਬੇ ਦੇ ਪੁਲਸ ਕਰਮਚਾਰੀਆਂ 'ਤੇ ਇਹ 82 ਫ਼ੀਸਦੀ ਤੱਕ ਪ੍ਰਭਾਸ਼ਾਲੀ ਸਾਬਤ ਹੋਇਆ ਹੈ, ਜਿਨ੍ਹਾਂ ਨੇ ਇੱਕ ਖੁਰਾਕ ਲਈ ਸੀ ਅਤੇ ਦੋ ਖੁਰਾਕ ਲੈਣ ਵਾਲੇ ਕਰਮਚਾਰੀਆਂ 'ਤੇ ਇਹ 95 ਫੀਸਦੀ ਅਸਰਦਾਰ ਸਾਬਤ ਹੋਇਆ ਹੈ। ਇਹ ਅਧਿਐਨ ਆਈ.ਸੀ.ਐੱਮ.ਆਰ. ਰਾਸ਼ਟਰੀ ਮਹਾਮਾਰੀ ਵਿਗਿਆਨ ਸੰਸਥਾਨ ਅਤੇ ਵੇਲੌਰ ਦੇ ਈਸਾਈ ਮੈਡੀਕਲ ਕਾਲਜ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News