ਕੋਚਿੰਗ ਸੈਂਟਰ ਹਦਾਸਾ : ਵਿਦਿਆਰਥੀ ਨੇ ਕਿਹਾ, ਬੇਸਮੈਂਟ ''ਚ ਨਹੀਂ ਸੀ ਕੋਈ ਬਾਇਓਮੈਟ੍ਰਿਕ ਲਾਕ ਸਿਸਟਮ

Tuesday, Jul 30, 2024 - 05:08 PM (IST)

ਕੋਚਿੰਗ ਸੈਂਟਰ ਹਦਾਸਾ : ਵਿਦਿਆਰਥੀ ਨੇ ਕਿਹਾ, ਬੇਸਮੈਂਟ ''ਚ ਨਹੀਂ ਸੀ ਕੋਈ ਬਾਇਓਮੈਟ੍ਰਿਕ ਲਾਕ ਸਿਸਟਮ

ਨਵੀਂ ਦਿੱਲੀ (ਭਾਸ਼ਾ)- ਰਾਵ ਆਈ.ਏ.ਐੱਸ. ਸਟਡੀ ਸਰਕਿਲ ਦੇ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਚਿੰਗ ਸੈਂਟਰ ਦੇ 'ਬੇਸਮੈਂਟ' 'ਚ ਕਿਸੇ ਤਰ੍ਹਾਂ ਦਾ ਕੋਈ 'ਬਾਇਓਮੈਟ੍ਰਿਕ ਲਾਕ ਸਿਸਟਮ' ਨਹੀਂ ਸੀ। ਕੋਚਿੰਗ ਸੈਂਟਰ ਦੇ ਬੇਸਮੈਂਟ 'ਚ 27 ਜੁਲਾਈ ਨੂੰ ਪਾਣੀ ਭਰਨ ਕਾਰਨ ਸਿਵਲ ਸੇਵਾ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਕੁਝ ਖ਼ਬਰਾਂ ਅਨੁਸਾਰ, ਤਿੰਨ ਵਿਦਿਆਰਥੀ ਓਲਡ ਰਾਜੇਂਦਰ ਨਗਰ 'ਚ ਰਾਵ ਆਈ.ਏ.ਐੱਸ. ਸਟਡੀ ਸਰਕਿਲ ਦੀ ਇਮਾਰਤ ਦੇ ਬੇਸਮੈਂਟ 'ਚ ਫਸ ਗਏ ਸਨ, ਕਿਉਂਕਿ ਮੋਹਲੇਧਾਰ ਮੀਂਹ ਤੋਂ ਬਾਅਦ ਪਾਣੀ ਭਰਨ ਕਾਰਨ ਉੱਥੇ ਲੱਗਾ 'ਬਾਇਓਮੈਟ੍ਰਿਕ ਲਾਕ' ਖ਼ਰਾਬ ਹੋ ਗਿਆ ਸੀ। ਰਾਵ ਆਈ.ਏ.ਐੱਸ. ਸਟਡੀ ਸਰਕਿਲ 'ਚ ਪੜ੍ਹਨ ਵਲੇ 22 ਸਾਲਾ ਇਕ ਵਿਅਕਤੀ ਨੇ ਦੱਸਿਆ ਕਿ ਇਮਾਰਤ ਦੇ ਬੇਸਮੈਂਟ 'ਚ ਕੋਈ ਬਾਇਓਮੈਟ੍ਰਿਕ ਲਾਕ ਸਿਸਟਮ ਨਹੀਂ ਲੱਗਾ ਹੈ। ਉੱਤਰ ਪ੍ਰਦੇਸ਼ ਦੇ ਹਾਪੁੜ ਦੇ ਰਹਿਣ ਵਾਲੇ ਵਿਦਿਆਰਥੀ ਨੇ ਦੱਸਿਆ,''ਬੇਸਮੈਂਟ 'ਚ ਕੋਈ ਬਾਇਓਮੈਟ੍ਰਿਕ ਲਾਕ ਸਿਸਟਮ ਨਹੀਂ ਸੀ। ਬੇਸਮੈਟ ਦਾ ਇਸਤੇਮਾਲ ਮੁੱਖ ਰੂਪ ਨਾਲ ਪ੍ਰੀਖਿਆ ਅਭਿਆਸ ਕਰਨ ਅਤੇ ਅਧਿਐਨ ਸਮੱਗਰੀ ਰੱਖਣ ਲਈ ਕੀਤਾ ਜਾਂਦਾ ਸੀ।''

ਵਿਦਿਆਰਥਈ ਨੇ ਦੱਸਿਆ ਕਿ 'ਬੇਸਮੈਂਟ' 'ਚ 2 ਦਰਵਾਜ਼ੇ ਸਨ ਅਤੇ ਸ਼ਾਮ 6 ਵਜੇ ਦੇ ਨੇੜੇ-ਤੇੜੇ ਇਕ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ,''ਮੈਨੂੰ ਲੱਗਦਾ ਹੈ ਕਿ ਮਰਨ ਵਾਲੇ ਵਿਦਿਆਰਥੀ ਬੰਗ ਗੇਟ ਕੋਲ ਫਸ ਗਏ ਸਨ, ਜਿਸ ਕਾਰਨ ਉਹ ਬਾਹਰ ਨਹੀਂ ਆ ਸਕੇ।'' ਵਿਦਿਆਰਥੀ ਨੇ ਦੱਸਿਆ ਕਿ ਸੰਸਥਾ ਦੇ ਲੋਕ ਹਰ ਵਾਰ ਮੀਂਹ ਪੈਣ 'ਤੇ ਲਾਇਬ੍ਰੇਰੀ ਬੰਦ ਕਰ ਦਿੰਦੇ ਸਨ ਪਰ ਮੈਨੂੰ ਨਹੀਂ ਪਤਾ ਕਿ ਉਸ ਦਿਨ ਕੀ ਹੋਇਆ ਸੀ। ਵਿਦਿਆਰਥੀ ਅਨੁਸਾਰ, ਘਟਨਾ ਵਾਲੇ ਦਿਨ ਉਹ ਸੰਸਥਾ ਤੋਂ ਬਾਹਰ ਨਿਕਲ ਗਿਆ ਸੀ। ਉਨ੍ਹਾਂ ਦੱਸਿਆ,''ਮੈਂ ਲਗਭਗ ਹਰ ਦਿਨ ਇਸੇ ਲਾਇਬ੍ਰੇਰੀ 'ਚ ਜਾਂਦਾ ਸੀ ਪਰ ਉਸ ਦਿਨ ਮੇਰੀ ਜਮਾਤ ਸ਼ਾਮ 6.10 ਵਜੇ ਖ਼ਤਮ ਹੋ ਗਈ ਅਤੇ ਮੈਂ ਨਿਕਲ ਗਿਆ ਸੀ।'' ਰਾਵ ਆਈ.ਏ.ਐੱਸ. ਸਟਡੀ ਸਰਕਿਲ ਦੇ ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਕੋਚਿੰਗ ਸੈਂਟਰ ਦੇ 'ਬੇਸਮੈਂਟ' 'ਚ ਕੋਈ 'ਬਾਇਓਮੈਟ੍ਰਿਕ' ਜਾਂ 'ਆਟੋਮੈਟਿਕ ਡੋਰ ਲੌਕਿੰਗ ਸਿਸਟਮ' ਨਹੀਂ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News