ਨਾਗਰਿਕਤਾ ਕਾਨੂੰਨ ''ਤੇ ਜਾਮੀਆ ''ਚ ਵਿਰੋਧ ਪ੍ਰਦਰਸ਼ਨ, ਪੁਲਸ ਨੇ ਵਿਦਿਆਰਥੀਆਂ ''ਤੇ ਵਰ੍ਹਾਏ ਡੰਡੇ

Friday, Dec 13, 2019 - 06:56 PM (IST)

ਨਾਗਰਿਕਤਾ ਕਾਨੂੰਨ ''ਤੇ ਜਾਮੀਆ ''ਚ ਵਿਰੋਧ ਪ੍ਰਦਰਸ਼ਨ, ਪੁਲਸ ਨੇ ਵਿਦਿਆਰਥੀਆਂ ''ਤੇ ਵਰ੍ਹਾਏ ਡੰਡੇ

ਨਵੀਂ ਦਿੱਲੀ — ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਉਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਇਸ ਨੂੰ ਲੈ ਕੇ ਲੋਕ ਸੜਕਾਂ 'ਤੇ ਉਤਰੇ ਹੋਏ ਹਨ। ਹੁਣ ਜਾਮੀਆ ਮਿਲਿਆ ਇਸਲਾਮਿਆ 'ਚ ਵਿਦਿਆਰਥੀ ਇਸ ਐਕਟ ਨੂੰ ਲੈ ਕੇ ਵਿਰੋਧ ਕਰ ਰਹੇ ਹਨ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜੀ ਨੂੰ ਅੰਜਾਮ ਦਿੱਤਾ ਤਾਂ ਉਥੇ ਹੀ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ। ਇਸ ਵਿਰੋਧ ਪ੍ਰਦਰਸ਼ਨ 'ਚ ਵਿਦਿਆਰਥਣਾਂ ਵੀ ਸ਼ਾਮਲ ਹਨ। ਇਹ ਵਿਦਿਆਰਥੀ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕਰ ਰਹੇ ਹਨ। ਵੀਰਵਾਰ ਰਾਤ ਤੋਂ ਹੀ ਵਿਰੋਧ ਪ੍ਰਦਰਸ਼ਨ ਲਈ ਇਕੱਠੇ ਹੋਣ ਲੱਗੇ ਸੀ।
ਦੂਜੇ ਪਾਸੇ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲੇ 'ਚ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਹਰ ਥਾਂ ਫੋਰਸ ਤਾਇਨਤ ਕਰ ਦਿੱਤੀ ਗਈ ਹੈ। ਇੰਟਰਨੈੱਟ ਸੇਵਾ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਅਲੀਗੜ੍ਹ 'ਚ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਅਤੇ ਜੁਮੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਕਾਫੀ ਸਾਵਧਾਨੀ ਵਰਤੀ ਜਾ ਰਹੀ ਹੈ।
ਅਲੀਗੜ੍ਹ ਦੇ ਏ.ਡੀ.ਐੱਮ. ਸਿਟੀ ਰਾਕੇਸ਼ ਮਾਲਪਾਣੀ ਨੇ ਦੱਸਿਆ, 'ਇੰਟਰਨੈਟ ਸੇਵਾ ਵੀਰਵਾਰ ਰਾਤ 12 ਵਜੇ ਤੋਂ ਹੀ ਬੰਦ ਕਰ ਦਿੱਤੀ ਗਈ ਹੈ। ਇਹ ਰੋਕ ਸ਼ੁੱਕਰਵਾਰ ਸ਼ਾਮ 5 ਵਜੇ ਤਕ ਸੀ। ਇਸ ਤੋਂ ਇਲਾਵਾ ਸ਼ਹਿਰ ਨੂੰ 25 ਸੈਕਟਰਾਂ 'ਚ ਵੰਡਿਆ ਗਿਆ ਹੈ। ਤਹਿਸੀਲ ਪੱਧਰ 'ਤੇ ਐੱਸ.ਡੀ.ਐੱਮ. ਤੇ ਸੀ.ਓ. ਨੂੰ ਸੈਕਟਰ ਬਣਾ ਕੇ ਮੈਜਿਸਟ੍ਰੇਟ ਤਾਇਨਾਤ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਹਾਲਾਂਕਿ ਸ਼ਾਂਤੀ ਮਾਰਚ ਕੱਢਣ ਲਈ ਜ਼ਿਲਾ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ ਹੈ।
ਬਿੱਲ ਦੇ ਵਿਰੋਧ 'ਚ ਏ.ਐੱਮ.ਯੂ. ਵਿਦਿਆਰਥੀ ਸੰਘ ਦੇ ਮੌਜੂਦਾ ਪ੍ਰਧਾਨ ਮੋ ਸਲਮਾਨ ਇਮਤਿਆਜ ਨੇ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਤੋਂ ਬਾਅਦ ਪਰਿਸਰ ਤੋਂ ਜ਼ਿਲਾ ਅਧਿਕਾਰੀ ਦਫਤਰ ਤਕ ਵਿਸ਼ਾਲ ਜੁਲੂਸ ਕੱਢਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੁਲੂਸ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।


author

Inder Prajapati

Content Editor

Related News