ਕਰਨਾਟਕ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਫਤੇ ''ਚ 6 ਦਿਨ ਮਿਲਣਗੇ ਆਂਡੇ

Sunday, Jul 21, 2024 - 09:40 AM (IST)

ਬੈਂਗਲੁਰੂ- ਕਰਨਾਟਕ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹੁਣ ਮਿਡ-ਡੇ-ਮੀਲ ਸਕੀਮ ਤਹਿਤ ਹਫ਼ਤੇ ਵਿਚ 6 ਦਿਨ ਆਂਡੇ ਦਿੱਤੇ ਜਾਣਗੇ। ਇਹ ਕਦਮ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਵਲੋਂ ਸ਼ਨੀਵਾਰ ਨੂੰ ਕਰਨਾਟਕ ਸਰਕਾਰ ਨਾਲ ਇਕ ਸਮਝੌਤਾ ਪੱਤਰ (ਐੱਮ. ਓ. ਯੂ.) 'ਤੇ ਦਸਤਖਤ ਕੀਤੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ।ਮੌਜੂਦਾ ਸਮੇਂ ਵਿਚ ਸੂਬਾ ਸਰਕਾਰ ਦੇ ਮਿਡ-ਡੇ-ਮੀਲ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਹਫ਼ਤੇ ਵਿਚ ਦੋ ਦਿਨ ਆਂਡੇ ਦਿੱਤੇ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ -'ਜੈ ਸੰਤੋਸ਼ੀ ਮਾਂ' ਦੇ ਨਿਰਮਾਤਾ ਦਾਦਾ ਸਤਰਾਮ ਰੋਹੜਾ ਦਾ ਹੋਇਆ ਦਿਹਾਂਤ

ਫਾਊਂਡੇਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਕੂਲ ਨੂੰ ਹਫ਼ਤੇ ਦੇ ਸਾਰੇ 6 ਦਿਨਾਂ ਵਿਚ ਆਂਡੇ ਮੁਹੱਈਆ ਕਰਵਾਏ ਜਾ ਸਕਣਗੇ, ਜਿਸ ਨਾਲ ਵਿਦਿਆਰਥੀਆਂ ਦੇ ਪੋਸ਼ਣ ਵਿਚ ਮਹੱਤਵਪੂਰਨ ਵਾਧਾ ਹੋਵੇਗਾ। ਜਿਹੜੇ ਵਿਦਿਆਰਥੀ ਸੱਭਿਆਚਾਰਕ ਤਰਜੀਹਾਂ ਕਾਰਨ ਆਂਡੇ ਨਹੀਂ ਖਾਂਦੇ ਹਨ, ਉਨ੍ਹਾਂ ਲਈ ਉੱਚ-ਪੋਸ਼ਣ ਵਾਲੇ ਦੂਜੇ ਭੋਜਨ ਮੁਹੱਈਆ ਕਰਵਾਏ ਜਾਣਗੇ।


Priyanka

Content Editor

Related News