ਜਾਨ ਨੂੰ ਜ਼ੋਖਮ 'ਚ ਪਾਉਣ ਵਾਲਾ ਵਿਦਿਆਰਥੀਆਂ ਨੇ ਖੇਡਿਆ ਸਟੰਟ, ਟਲਿਆ ਵੱਡਾ ਹਾਦਸਾ

06/18/2019 12:11:45 PM

ਨਵੀਂ ਦਿੱਲੀ—ਚੇਨਈ 'ਚ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਬਚਾ ਹੋ ਗਿਆ, ਜਦੋਂ ਇੱਕ ਸਰਕਾਰੀ ਬੱਸ 'ਚ ਸਵਾਰ ਕਾਲਜ ਦੇ ਵਿਦਿਆਰਥੀਆਂ ਨੇ ਜਾਨ ਨੂੰ ਜ਼ੋਖਮ 'ਚ ਪਾਉਣ ਵਾਲਾ ਸਟੰਟ ਕੀਤਾ। ਦਰਅਸਲ ਇਹ ਹਾਦਸਾ ਸੋਮਵਾਰ ਵਾਪਰਿਆ, ਜਦੋਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਕਾਲਜ ਅਤੇ ਸਕੂਲ ਖੁੱਲਣ 'ਤੇ ਸਰਕਾਰੀ ਬੱਸ (ਮਹਾਨਗਰ ਆਵਾਜਾਈ ਦੀ ਬੱਸ ਨੰਬਰ 40 ਏ) 'ਚ ਚੇਨਈ ਦੇ ਪਛਾਯਪਾ ਕਾਲਜ (Pachaiyappa's College) ਦੇ ਵਿਦਿਆਰਥੀ ਸਫਰ ਕਰ ਰਹੇ ਸਨ। ਵਿਦਿਆਰਥੀਆਂ ਨਾਲ ਪਹਿਲਾਂ ਹੀ ਭਰ ਚੁੱਕੀ ਬੱਸ ਦੇ ਕੰਡਕਟਰ ਅਤੇ ਡਰਾਈਵਰ ਦੇ ਇਨਕਾਰ ਕਰਨ ਦੇ ਬਾਵਜੂਦ ਕਈ ਹੋਰ ਵਿਦਿਆਰਥੀ ਬੱਸ ਦੀ ਛੱਤ 'ਤੇ ਚੜ੍ਹ ਗਏ ਅਤੇ ਰਸਤੇ 'ਚ ਕਾਲਜ ਦੇ ਨਾਂ ਦੇ ਨਾਅਰੇ ਲਗਾ ਕੇ ਡਾਂਸ ਕਰਦੇ ਹੋਏ ਸਫਰ ਕਰ ਰਹੇ ਸੀ। ਅਚਾਨਕ ਬੱਸ ਦੇ ਅੱਗੇ ਬਾਈਕ ਸਵਾਰ ਕਾਲਜ ਦੇ ਵਿਦਿਆਰਥੀ ਰੁਕਣ ਕਾਰਨ ਡਰਾਈਵਰ ਨੇ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਛੱਤ 'ਤੇ ਬੈਠੇ ਲਗਭਗ 20 ਤੋਂ ਜ਼ਿਆਦਾ ਵਿਦਿਆਰਥੀ ਅਣਕੰਟਰੋਲ ਹੋ ਕੇ ਹੇਠਾਂ ਡਿੱਗ ਪਏ ਪਰ ਵਿਦਿਆਰਥੀ ਜ਼ਖਮੀ ਹੋਣ ਤੋਂ ਬਚ ਗਏ।

ਹਾਦਸਾ ਵਾਪਰਨ 'ਤੇ ਜਦੋਂ ਤੱਕ ਪੁਲਸ ਪਹੁੰਚੀ ਤਾਂ ਉਦੋਂ ਤੱਕ ਸਾਰੇ ਵਿਦਿਆਰਥੀ ਉੱਥੋ ਭੱਜ ਚੁੱਕੇ ਸੀ। ਮੌਕੇ 'ਤੇ ਮੌਜੂਦ ਪੁਲਸ ਨੇ 13 ਵਿਦਿਆਰਥੀਆਂ ਤੋਂ ਪੁੱਛ-ਗਿੱਛ ਕੀਤੀ ਅਤੇ ਫਿਰ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਹੋਏ ਛੱਡ ਦਿੱਤਾ।

PunjabKesari


Iqbalkaur

Content Editor

Related News