ਇਸ ਸਾਲ 8 ਲੱਖ ਦੇ ਕਰੀਬ ਵਿਦਿਆਰਥੀਆਂ ਨੇ ਚੁਣਿਆ CBSE ਦਾ AI ਕੋਰਸ
Tuesday, Dec 10, 2024 - 11:43 AM (IST)
ਨੈਸ਼ਨਲ ਡੈਸਕ- ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਸਮੇਂ 'ਚ ਹੁਣ ਸਕੂਲੀ ਵਿਦਿਆਰਥੀ ਵੀ ਇਸ ਵੱਲ ਰੁਖ ਕਰ ਰਹੇ ਹਨ। ਕਈ ਸੂਬਿਆਂ 'ਚ ਹੁਣ ਏ.ਆਈ. ਨਾਲ ਜੁੜੇ ਕੋਰਸ ਵੀ ਕਰਵਾਏ ਜਾ ਰਹੇ ਹਨ ਅਤੇ ਨੌਜਵਾਨਾਂ 'ਚ ਇਸ ਕੋਰਸ ਨੂੰ ਲੈ ਕੇ ਕਾਫ਼ੀ ਦਿਲਚਸਪੀ ਹੈ। ਸਿੱਖਿਆ ਸੈਸ਼ਨ 2024-25 'ਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਦੇ ਲਗਭਗ 8 ਲੱਖ ਵਿਦਿਆਰਥੀਆਂ ਨੇ ਏ.ਆਈ. ਕੋਰਸ ਨੂੰ ਚੁਣਿਆ ਹੈ। ਦੱਸਣਯੋਗ ਹੈ ਕਿ ਸੀ.ਬੀ.ਐੱਸ.ਈ. ਨੇ 2019 'ਚ ਇਸ ਕੋਰਸ ਨੂੰ ਸ਼ੁਰੂ ਕੀਤਾ ਸੀ। ਇਹ ਜਾਣਕਾਰੀ ਲੋਕ ਸਭਾ 'ਚ ਸਿੱਖਿਆ ਮੰਤਰਾਲਾ 'ਚ ਰਾਜ ਮੰਤਰੀ ਜਯੰਤ ਚੌਧਰੀ ਨੇ ਦਿੱਤੀ। ਦਰਅਸਲ ਗੁਜਰਾਤ ਦੇ ਸੰਸਦ ਮੈਂਬਰ ਰਾਜੇਸ਼ਭਾਈ ਚੂਡਾਸਮਾ ਨੇ ਏ.ਆਈ. 'ਤੇ ਕੋਰਸ ਬਾਰੇ ਇਕ ਸਵਾਲ ਪੁੱਛਿਆ ਸੀ। ਜਵਾਬ 'ਚ ਜਯੰਤ ਚੌਧਰੀ ਨੇ ਕਿਹਾ,''ਸੈਸ਼ਨ 2024-25 'ਚ ਲਗਭਗ 4,538 ਸਕੂਲਾਂ ਦੇ 7,90,999 ਵਿਦਿਆਰਥੀਆਂ ਨੇ ਸੈਕੰਡਰੀ ਪੱਧਰ 'ਤੇ ਏ.ਆਈ. ਕੋਰਸ ਨੂੰ ਚੁਣਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲਗਭਗ 944 ਸਕੂਲਾਂ ਦੇ ਲਗਭਗ 50,343 ਵਿਦਿਆਰਥੀਆਂ ਨੇ ਸੀਨੀਅਰ ਸੈਕੰਡਰੀ ਪੱਧਰ 'ਤੇ ਏ.ਆਈ. ਦੇ ਕੋਰਸ ਨੂੰ ਚੁਣਿਆ ਹੈ।
ਇਹ ਵੀ ਪੜ੍ਹੋ : ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਏ.ਆਈ. ਕੋਰਸ ਦਾ ਸਿਲੇਬਸ 8ਵੀਂ ਦੇ ਵਿਦਿਆਰਥੀਆਂ ਨੂੰ 15 ਘੰਟੇ ਮਾਡਿਊਲ ਅਤੇ ਜਮਾਤ 9ਵੀਂ ਤੋਂ 12ਵੀਂ ਦੇ ਬੱਚਿਆਂ ਨੂੰ ਸਕਿਲ ਸਬਜੈਕਟ ਵਜੋਂ ਆਫ਼ਰ ਕੀਤਾ ਜਾਂਦਾ ਹੈ। ਮੰਤਰੀ ਨੇ ਅੱਗੇ ਦੱਸਿਆ ਕਿ ਸੀ.ਬੀ.ਐੱਸ.ਈ. ਨਾਲ ਸੰਬੰਧ ਰੱਖਣ ਵਾਲੇ 30,373 ਸਕੂਲਾਂ 'ਚੋਂ 29,719 ਸਕੂਲਾਂ 'ਚ ਇਹ ਕੋਰਸ ਆਫ਼ਰ ਕੀਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਸੀ.ਬੀ.ਐੱਸ.ਈ. ਸਕੂਲ 'ਚ ਹੀ ਏ.ਆਈ. ਨੂੰ ਇਕ ਵਿਸ਼ੇ ਵਜੋਂ ਸ਼ੁਰੂ ਕਰਨ ਦਾ ਵਿਚਾਰ ਸਰਕਾਰ ਦੇ ਥਿੰਕ ਟੈਂਕ ਨੀਤੀ ਕਮਿਸ਼ਨ ਨੇ ਸੁਝਾਇਆ ਸੀ। ਇਸ ਤੋਂ ਬਾਅਦ ਸੀ.ਬੀ.ਐੱਸ.ਈ. ਬੋਰਡ ਨੇ ਇਸ 'ਤੇ ਵਿਚਾਰ ਕੀਤਾ ਅਤੇ ਦੱਸਿਆ ਕਿ ਇਸ ਧਾਰਨਾ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। 2019 'ਚ ਇਹ ਕੋਰਸ ਸੀ.ਬੀ.ਐੱਸ.ਈ. ਦੇ 20,299 ਸਕੂਲਾਂ 'ਚ ਸ਼ੁਰੂ ਹੋਇਆ ਸੀ। ਇਸ ਤੋਂ ਇਲਾਵਾ 25 ਬਾਹਰੀ ਦੇਸ਼ਾਂ 'ਚ 220 ਸਕੂਲਾਂ ਨੂੰ ਸ਼ਾਮਲ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8