‘ਪੁਸ਼ਪਾ ਦਾ ਅਜਿਹਾ ਬੁਖ਼ਾਰ’, 10ਵੀਂ ਦੇ ਪੇਪਰ ’ਚ ਵਿਦਿਆਰਥੀ ਨੇ ਲਿਖਿਆ- ‘ਅਪੁਨ ਲਿਖੇਗਾ ਨਹੀਂ’

Saturday, Apr 09, 2022 - 12:50 PM (IST)

‘ਪੁਸ਼ਪਾ ਦਾ ਅਜਿਹਾ ਬੁਖ਼ਾਰ’, 10ਵੀਂ ਦੇ ਪੇਪਰ ’ਚ ਵਿਦਿਆਰਥੀ ਨੇ ਲਿਖਿਆ- ‘ਅਪੁਨ ਲਿਖੇਗਾ ਨਹੀਂ’

ਨਵੀਂ ਦਿੱਲੀ- ਅੱਲੂ ਅਰਜੁਨ ਅਤੇ ਰਸ਼ਿਮਕਾ ਮੰਦਾਨਾ ਦੀ ਤੇਲਗੂ ਫ਼ਿਲਮ ‘ਪੁਸ਼ਪਾ ਦਿ ਰਾਈਜ਼ ਜਦੋਂ ਤੋਂ ਰਿਲੀਜ਼ ਹੋਈ ਹੈ, ਉਦੋਂ ਤੋਂ ਹੀ ਇਸ ਦਾ ਖ਼ੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਰਿਲੀਜ਼ ਮਗਰੋਂ ਹੀ ਇਸ ਫਿਲਮ ਦੇ ਗਾਣਿਆਂ ਅਤੇ ਡਾਇਲਾਗ ਨੇ ਲੋਕਾਂ ਦੇ ਦਿਲ ਅਤੇ ਦਿਗਾਮ ’ਤੇ ਇਸ ਤਰ੍ਹਾ ਜਾਦੂ ਕਰ ਦਿੱਤਾ ਹੈ ਕਿ ਹਰ ਕੋਈ ਫਿਲਮ ਦੇ ਗਾਣਿਆਂ ਅਤੇ ਡਾਇਲਾਗ ਦੀ ਰੀਲਜ਼ ਬਣਾ ਰਿਹਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਕੇ ਵਿਊਜ਼ ਲਏ ਜਾ ਰਹੇ ਹਨ।

ਇਹ ਵੀ ਪੜ੍ਹੋ: ਟੋਰਾਂਟੋ ’ਚ ਭਾਰਤੀ ਵਿਦਿਆਰਥੀ ਦਾ ਕਤਲ, ਵਿਦੇਸ਼ ਮੰਤਰੀ ਜੈਸ਼ੰਕਰ ਨੇ ਜਤਾਇਆ ਸੋਗ

PunjabKesari

ਗੱਲ ਇੱਥੋਂ ਤੱਕ ਤਾਂ ਠੀਕ ਸੀ ਪਰ ਇਨ੍ਹੀਂ ਦਿਨੀਂ ਪੱਛਮੀ ਬੰਗਾਲ ਦੇ ਇਕ 10ਵੀਂ ਦੇ ਵਿਦਿਆਰਥੀ ’ਤੇ ਪੁਸ਼ਪਾ ਦਾ ਬੁਖ਼ਾਰ ਅਜਿਹਾ ਚੜ੍ਹਿਆ ਕਿ ਉਸ ਨੇ ਆਪਣੇ ਪੇਪਰ ਦੀ ਆਸਰ ਸ਼ੀਟ ’ਚ ਪੁਸ਼ਪਾ ਫਿਲਮ ਦਾ ਡਾਇਲਾਗ ਲਿਖ ਦਿੱਤਾ। ਇਸ ਵਿਦਿਆਰਥੀ ਦੀ ਆਸਰ ਸ਼ੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਨੂੰ ਵੇਖ ਕੇ ਯੂਜ਼ਰਸ ਦਾ ਦਿਮਾਗ ਹਿੱਲ ਗਿਆ ਹੈ ਅਤੇ ਇਸ ਨੂੰ ਮਜ਼ਾਕ ਵਜੋਂ ਸਾਂਝਾ ਕੀਤਾ ਹੈ। ਪੱਛਮੀ ਬੰਗਾਲ ਦੇ ਸਾਰੇ ਵਿਦਿਆਰਥੀਆਂ ਲਈ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਮਾਪਤ ਹੋ ਗਈਆਂ ਹਨ। ਇਹ ਘਟਨਾ ਮੁਲਾਂਕਣ ਪ੍ਰਕਿਰਿਆ ਦੌਰਾਨ ਸਾਹਮਣੇ ਆਈ, ਜਦੋਂ ਜਾਂਚਕਰਤਾ ਇਸ ਆਸਰ ਸ਼ੀਟ ਨੂੰ ਦੇਖ ਕੇ ਹੈਰਾਨ ਰਹਿ ਗਿਆ।

ਇਹ ਵੀ ਪੜ੍ਹੋ: ਹਿਮਾਚਲ ’ਚ ‘ਆਪ’ ਨੂੰ ਝਟਕਾ, ਪ੍ਰਦੇਸ਼ ਪ੍ਰਧਾਨ ਅਤੇ ਸੰਗਠਨ ਮੰਤਰੀ ਨੇ ਫੜਿਆ BJP ਦਾ ਪੱਲਾ

PunjabKesari

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਸਰ ਸ਼ੀਟ ’ਤੇ ਲਿਖਿਆ ਹੋਇਆ ਹੈ, 'ਪੁਸ਼ਪਾ, ਪੁਸ਼ਪਾ ਰਾਜ, ਅਪੁਨ ਲਿਖੇਗਾ ਨਹੀਂ'। ਇਹ ਆਸਰ ਸ਼ੀਟ ਪੱਛਮੀ ਬੰਗਾਲ ਦੀ ਦੱਸੀ ਜਾ ਰਹੀ ਹੈ। 'ਪੁਸ਼ਪਾ ਰਾਜ, ਅਪੁਨ ਲਿਖੇਗਾ ਨਹੀਂ' ਡਾਇਲਾਗ ਨਾਲ ਵਾਇਰਲ ਹੋਈ ਆਸਰ ਸ਼ੀਟ ਨੇ ਯਕੀਨਨ ਬਹੁਤ ਸਾਰੇ ਲੋਕਾਂ ਨੂੰ ਹਸਾ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਪੂਰੀ ਆਸਰ ਸ਼ੀਟ ’ਚ ਕਿਸੇ ਵੀ ਅਸਲੀ ਜਵਾਬ ਦੀ ਬਜਾਏ ਇਹ ਡਾਇਲਾਗ ਲਿਖਿਆ ਹੋਇਆ ਸੀ। ਇਸ ਤਸਵੀਰ ਨੂੰ ਮਨੋਜ ਸਰਕਾਰ ਨਾਮੀ ਟਵਿੱਟਰ ਯੂਜ਼ਰ ਨੇ ਸ਼ੇਅਰ ਕੀਤਾ ਹੈ।

ਇਹ ਵੀ ਪੜ੍ਹੋ: ਹਿਮਾਚਲ ’ਚ ਕੇਜਰੀਵਾਲ ਤੇ ਮਾਨ ਦਾ ਰੋਡ ਸ਼ੋਅ, ਕਿਹਾ- ਇਕ ਮੌਕਾ ਸਾਨੂੰ ਦਿਓ

ਨੋਟ- ਇਸ ਖਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦੱਸੋ


author

Tanu

Content Editor

Related News