ਮਾਨੀਟਰ ਦੀ ਚੋਣ ਹਾਰਨ ''ਤੇ 13 ਸਾਲਾ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

07/20/2019 4:00:11 PM

ਤੇਲੰਗਾਨਾ— ਤੇਲੰਗਾਨਾ ਦੇ ਇਕ ਸਕੂਲ 'ਚ 8ਵੀਂ ਜਮਾਤ 'ਚ ਪੜ੍ਹਨ ਵਾਲੇ 13 ਸਾਲਾ ਵਿਦਿਆਰਥੀ ਚਰਨ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕਲਾਸ ਮਾਨੀਟਰ ਲਈ ਹੋਈ ਚੋਣ 'ਚ ਹਾਰਨ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ। ਭੋਂਗੀਰ ਦੇ ਡੀ.ਸੀ.ਪੀ. ਐੱਨ ਰੈੱਡੀ ਨੇ ਦੱਸਿਆ ਕਿ 13 ਸਾਲ ਦਾ ਇਹ ਲੜਕਾ 18 ਜੁਲਾਈ ਨੂੰ ਲਾਪਤਾ ਹੋ ਗਿਆ ਸੀ। ਸ਼ੁੱਕਰਵਾਰ ਦੁਪਹਿਰ ਉਸ ਦੀ ਲਾਸ਼ ਰੇਲਵੇ ਟਰੈਕ 'ਤੇ ਮਿਲੀ। ਡੀ.ਸੀ.ਪੀ. ਨੇ ਕਿਹਾ ਕਿ ਵੀਰਵਾਰ ਦੇਰ ਰਾਤ ਸਾਨੂੰ ਇਕ ਸ਼ਿਕਾਇਤ ਮਿਲੀ, ਜਿਸ 'ਚ 13 ਸਾਲਾ ਵਿਦਿਆਰਥੀ ਚਰਨ ਦੇ ਲਾਪਤਾ ਹੋਣ ਦੀ ਗੱਲ ਕਹੀ ਗਈ। ਤੁਰੰਤ ਗੁੰਮਸ਼ੁਦਗੀ ਦਾ ਕੇਸ ਦਰਜ ਕਰ ਲਿਆ ਗਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਕਿ ਸਕੂਲ ਮੈਨੇਜਮੈਂਟ ਨੇ ਕਲਾਸ ਮਾਨੀਟਰ ਲਈ ਚੋਣ ਕਰਵਾਈ ਸੀ। ਇਸ 'ਚ ਚਰਨ ਇਕ ਵਿਦਿਆਰਥਣ ਤੋਂ ਹਾਰ ਗਿਆ ਸੀ। ਇਸ ਦੇ ਬਾਅਦ ਤੋਂ ਹੀ ਉਹ ਨਿਰਾਸ਼ ਸੀ। ਹਾਰ ਤੋਂ ਪਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ। ਡੀ.ਸੀ.ਪੀ. ਨੇ ਕਿਹਾ ਕਿ ਵਿਦਿਆਰਥੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਜੇਕਰ ਮਾਤਾ-ਪਿਤਾ ਸਕੂਲ ਮੈਨੇਜਮੈਂਟ ਵਿਰੁੱਧ ਸ਼ਿਕਾਇਤ ਕਰਦੇ ਹਨ ਤਾਂ ਅਸੀਂ ਮਾਮਲਾ ਦਰਜ ਕਰਾਂਗੇ। ਫਿਰ ਜਾਂਚ ਸ਼ੁਰੂ ਕਰਾਂਗੇ।


DIsha

Content Editor

Related News