9ਵੀਂ ਦੇ ਵਿਦਿਆਰਥੀ ਨੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ, ਗ੍ਰਿਫਤਾਰ

02/21/2020 10:00:43 AM

ਬਰੇਲੀ— ਜ਼ਿਲੇ ਦੇ ਇਕ ਜੂਨੀਅਰ ਹਾਈ ਸਕੂਲ ਅਤੇ ਉਸ ਦੇ ਪ੍ਰਬੰਧਕਾਂ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਕੇ ਸੁਧਾਰ ਘਰ ਵਿਚ ਭੇਜ ਦਿੱਤਾ ਗਿਆ ਹੈ।ਬਰੇਲੀ ਦੇ ਪੁਲਸ ਮੁਖੀ ਸ਼ਾਲੇਂਦਰ ਨੇ ਵੀਰਵਾਰ ਦੱਸਿਆ ਕਿ ਚਨੇਹਟਾ ਪਿੰਡ ਵਿਚ ਮਾਂ ਸਰਸਵਤੀ ਜੂਨੀਅਰ ਹਾਈ ਸਕੂਲ ਦੇ ਇਕ ਪ੍ਰਬੰਧਕ ਅਨਿਲ ਕੁਮਾਰ ਦੇ ਮਕਾਨ ਵਿਚ ਕੁਝ ਦਿਨ ਪਹਿਲਾਂ ਇਕ ਚਿੱਠੀ ਸੁੱਟੀ ਗਈ ਸੀ। ਉਸ ਵਿਚ ਸਕੂਲ ਅਤੇ ਉਸ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। 

ਅਨਿਲ ਦੀ ਸ਼ਿਕਾਇਤ 'ਤੇ ਪੁਲਸ ਨੇ ਧਮਕੀ ਭਰੀ ਚਿੱਠੀ ਲਿਖਣ ਵਾਲੇ ਦੀ ਭਾਲ ਸ਼ੁਰੂ ਕੀਤੀ। 2 ਦਿਨ ਪਹਿਲਾਂ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਚਿੱਠੀ ਫੜਾਈ, ਜਿਸ ਵਿਚ ਲਿਖਿਆ ਸੀ ਕਿ ਤੁਸੀਂ ਪੁਲਸ ਨੂੰ ਸੂਚਨਾ ਦੇ ਕੇ ਠੀਕ ਨਹੀਂ ਕੀਤਾ। ਜੇ ਸਕੂਲ ਨੂੰ ਬਚਾਉਣਾ ਹੈ ਤਾਂ 2 ਲੱਖ ਰੁਪਏ ਦੇਣੇ ਹੋਣਗੇ। ਪੁਲਸ ਨੇ ਜਦੋਂ ਦੋਵਾਂ ਚਿੱਠੀਆਂ ਦੀ ਲਿਖਾਈ ਦਾ ਮਿਲਾਨ ਕੀਤਾ ਤਾਂ ਸਬੰਧਤ ਵਿਦਿਆਰਥੀ ਦੀ ਪਛਾਣ ਹੋ ਗਈ। ਉਸ ਨੇ ਬਾਅਦ ਵਿਚ ਮੰਨਿਆ ਕਿ ਪੈਸੇ 'ਕਮਾਉਣ' ਲਈ ਉਸ ਨੇ ਇਹ ਸਭ ਕੁਝ ਕੀਤਾ ਸੀ।


DIsha

Content Editor

Related News