ਇਕਪਾਸੜ ਪਿਆਰ! ਯੂਨੀਵਰਸਿਟੀ ਪਹੁੰਚ ਕੇ ਵਿਦਿਆਰਥਣ ਦਾ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Tuesday, Jan 03, 2023 - 12:12 AM (IST)

ਇਕਪਾਸੜ ਪਿਆਰ! ਯੂਨੀਵਰਸਿਟੀ ਪਹੁੰਚ ਕੇ ਵਿਦਿਆਰਥਣ ਦਾ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਨੈਸ਼ਨਲ ਡੈਸਕ: ਬੈਂਗਲੁਰੂ ਦੇ ਬਾਹਰਵਾਰ ਇਕ ਪ੍ਰਾਈਵੇਟ ਯੂਨੀਵਰਸਿਟੀ ਵਿਚ ਸੋਮਵਾਰ ਨੂੰ 19 ਸਾਲਾ ਬੀ. ਟੈੱਕ ਦੀ ਵਿਦਿਆਰਥਣ ਨੂੰ ਉਸ ਦੇ ਦੋਸਤ ਨੇ ਚਾਕੂ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਉਸ ਨੇ ਆਪਣੀ ਛਾਤੀ ਵਿਚ ਵੀ ਚਾਕੂ ਮਾਰ ਲਿਆ। ਵਿਦਿਆਰਥਣ ਦੀ ਮੌਤ ਹੋ ਗਈ ਅਤੇ ਨੌਜਵਾਨ ਹਸਪਤਾਲ ਵਿਚ ਜ਼ੇਰੇ ਇਲਾਜ ਹੈ। 

ਇਹ ਖ਼ਬਰ ਵੀ ਪੜ੍ਹੋ - ਵੱਡੀ ਵਾਰਦਾਤ: ਗੈਸ ਸਿਲੰਡਰ ਦੀ ਡਿਲੀਵਰੀ ਕਰਨ ਜਾ ਰਹੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਸ ਨੇ ਦੱਸਿਆ ਕਿ ਇਕ ਪ੍ਰਾਈਵੇਟ ਯੂਨੀਵਰਸਿਟੀ ਵਿਚ ਇਕ ਨੌਜਵਾਨ ਨੇ ਆਪਣੀ ਦੋਸਤ 'ਤੇ ਚਾਕੂ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਆਪ ਨੂੰ ਵੀ ਚਾਕੂ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਦੀ ਪਛਾਣ ਲਯਾ ਸਮਿਤਾ ਵਜੋਂ ਹੋਈ ਹੈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੁਲਜ਼ਮ ਦੀ ਪਛਾਣ ਪਵਨ ਕਲਿਆਣ ਵਜੋਂ ਹੋਈ, ਜਿਸ ਦੀ ਛਾਤੀ 'ਤੇ ਸੱਟ ਲੱਗੀ ਸੀ, ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਬੰਬ ਮਿਲਣਾ ਗੰਭੀਰ ਮਾਮਲਾ, ਅੱਤਵਾਦ ਵਿਰੁੱਧ ਮਿਲ ਕੇ ਲੜਾਂਗੇ : ਵੜਿੰਗ

ਇਹ ਘਟਨਾ ਉਸ ਯੂਨੀਵਰਸਿਟੀ ਵਿਚ ਵਾਪਰੀ ਜਿੱਥੇ ਪੀੜਤਾ ਪੜ੍ਹਦੀ ਸੀ, ਜਦਕਿ ਮੁਲਜ਼ਮ ਕਿਸੇ ਹੋਰ ਕਾਲਜ ਦਾ ਬੀ.ਸੀ.ਏ. ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਦੋਵੇਂ ਕੋਲਾਰ ਜ਼ਿਲ੍ਹੇ ਦੇ ਮੂਲਬਗਲ ਤਾਲੁਕ ਦੇ ਇਕ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੋਵਾਂ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਹੋਰ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਅਤੇ ਸੁਰੱਖਿਆ ਸਟਾਫ ਨੂੰ ਸੂਚਨਾ ਦਿੱਤੀ। ਪੁਲਸ ਨੇ ਕਿਹਾ ਕਿ ਉਹ ਅਜੇ ਤਕ ਕਤਲ ਦੇ ਉਦੇਸ਼ ਜਾਂ ਕਾਰਨ ਦਾ ਪਤਾ ਨਹੀਂ ਲਗਾ ਸਕੇ ਹਨ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਜਿੱਥੇ ਇਹ ਘਟਨਾ ਵਾਪਰੀ ਉੱਥੇ ਕਾਲਜ ਦੇ ਵਿਦਿਆਰਥੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News