ਅਜੀਬੋ-ਗਰੀਬ: ਬਿਹਾਰ ''ਚ ਇੰਟਰ ਦੀ ਪ੍ਰੀਖਿਆ ਦੌਰਾਨ ਕੁੜੀਆਂ ਵਿਚਾਲੇ ਖੁਦ ਨੂੰ ਇਕੱਲਾ ਦੇਖ ਬੇਹੋਸ਼ ਹੋਇਆ ਵਿਦਿਆਰਥੀ

Thursday, Feb 02, 2023 - 01:14 AM (IST)

ਨੈਸ਼ਨਲ ਡੈਸਕ : ਬਿਹਾਰ 'ਚ ਬੁੱਧਵਾਰ ਸ਼ੁਰੂ ਹੋਈ ਇੰਟਰਮੀਡੀਏਟ ਦੀ ਪ੍ਰੀਖਿਆ ਦੇ ਪਹਿਲੇ ਦਿਨ ਨਾਲੰਦਾ ਦੇ ਪ੍ਰੀਖਿਆ ਹਾਲ 'ਚ ਇਕ ਪ੍ਰੀਖਿਆਰਥੀ ਬੇਹੋਸ਼ ਹੋ ਕੇ ਡਿੱਗ ਪਿਆ। ਪ੍ਰੀਖਿਆ ਕੇਂਦਰ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਦੀ ਹਾਲਤ ਨਾਰਮਲ ਹੋਈ। ਇਹ ਮਾਮਲਾ ਬ੍ਰਿਲੀਅਨ ਕਾਨਵੈਂਟ ਪ੍ਰਾਈਵੇਟ ਸਕੂਲ ਦਾ ਹੈ। ਪ੍ਰੀਖਿਆਰਥੀ ਦੇ ਬੇਹੋਸ਼ ਹੋਣ ਦਾ ਕਾਰਨ ਲੜਕੀਆਂ ਸਨ। ਦਰਅਸਲ, ਪ੍ਰੀਖਿਆ ਕੇਂਦਰ 'ਚ ਉਹ ਇਕੱਲਾ ਲੜਕਾ ਸੀ, ਬਾਕੀ ਸਾਰੀਆਂ ਲੜਕੀਆਂ ਸਨ। ਇੰਨੀ ਵੱਡੀ ਗਿਣਤੀ 'ਚ ਲੜਕੀਆਂ ਵਿਚਾਲੇ ਖੁਦ ਨੂੰ ਇਕੱਲਾ ਦੇਖ ਕੇ ਪ੍ਰੀਖਿਆਰਥੀ ਬੇਹੋਸ਼ ਕੇ ਡਿੱਗ ਗਿਆ। 

ਇਹ ਵੀ ਪੜ੍ਹੋ : ਸਕਿਓਰਿਟੀ ਗਾਰਡ ਦੀ ਨੌਕਰੀ ਕਰਨ ਨੂੰ ਮਜਬੂਰ Gold Medalist, CM ਮਾਨ ਤੋਂ ਕੀਤੀ ਇਹ ਮੰਗ

ਪ੍ਰੀਖਿਆਰਥੀ ਮਨੀਸ਼ ਸ਼ੰਕਰ (17) ਸਚਿਦਾਨੰਦ ਪ੍ਰਸਾਦ ਦਾ ਬੇਟਾ ਦੱਸਿਆ ਜਾ ਰਿਹਾ ਹੈ। ਅਸਲ 'ਚ ਅੱਲਾਮਾ ਇਕਬਾਲ ਕਾਲਜ 'ਚ ਪੜ੍ਹਦੇ ਵਿਦਿਆਰਥੀ ਮਨੀਸ਼ ਸ਼ੰਕਰ ਦਾ ਪ੍ਰੀਖਿਆ ਕੇਂਦਰ ਬ੍ਰਿਲੀਏਟ ਕਾਨਵੈਂਟ ਸਕੂਲ ਸੁੰਦਰਗੜ੍ਹ 'ਚ ਸੀ। ਇਹ ਕੇਂਦਰ ਬਿਹਾਰ ਸ਼ਰੀਫ 'ਚ ਪੈਂਦਾ ਹੈ। ਪ੍ਰੀਖਿਆ ਦੇ ਪਹਿਲੇ ਦਿਨ ਗਣਿਤ ਦਾ ਪੇਪਰ ਸੀ। ਮਨੀਸ਼ ਆਪਣੇ ਨਿਰਧਾਰਿਤ ਸਮੇਂ 'ਤੇ ਪ੍ਰੀਖਿਆ ਕੇਂਦਰ 'ਤੇ ਪਹੁੰਚ ਗਿਆ ਪਰ ਜਿਵੇਂ ਹੀ ਉਹ ਆਪਣੀ ਸੀਟ 'ਤੇ ਪਹੁੰਚਿਆ ਤਾਂ ਬੇਹੋਸ਼ ਹੋ ਕੇ ਹੇਠਾਂ ਡਿੱਗ ਗਿਆ। ਮਨੀਸ਼ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਿਵੇਂ ਹੀ ਉਹ ਹਾਲ 'ਚ ਦਾਖਲ ਹੋਇਆ ਤਾਂ ਉੱਥੇ ਸਿਰਫ ਲੜਕੀਆਂ ਹੀ ਸਨ। 500 ਕੁੜੀਆਂ 'ਚੋਂ ਮਨੀਸ਼ ਇਕਲੌਤਾ ਇਮਤਿਹਾਨ ਦੇਣ ਵਾਲਾ ਸੀ। ਅਜਿਹੇ 'ਚ ਇੰਨੀਆਂ ਕੁੜੀਆਂ 'ਚੋਂ ਇਕ ਲੜਕੇ ਦੇ ਬੈਠਣ ਕਾਰਨ ਅਜਿਹੀ ਘਟਨਾ ਵਾਪਰੀ ਹੈ। ਫਿਲਹਾਲ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਲੁਟੇਰਿਆਂ ਨੇ ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਘਟਨਾ CCTV 'ਚ ਕੈਦ, ਲੱਖਾਂ ਦਾ ਨੁਕਸਾਨ

ਜ਼ਿਕਰਯੋਗ ਹੈ ਕਿ ਨਾਲੰਦਾ 'ਚ ਇੰਟਰ ਪ੍ਰੀਖਿਆ ਲਈ ਕੁਲ 41 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਬਿਹਾਰ ਸ਼ਰੀਫ਼ ਵਿੱਚ 32, ਰਾਜਗੀਰ 'ਚ 4 ਅਤੇ ਹਿਲਸਾ 'ਚ 5 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿੱਚ ਵਿਦਿਆਰਥਣਾਂ ਲਈ 18 ਪ੍ਰੀਖਿਆ ਕੇਂਦਰ ਅਤੇ ਲੜਕਿਆਂ ਲਈ 23 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਵਿਦਿਆਰਥਣਾਂ ਲਈ ਬਿਹਾਰ ਸ਼ਰੀਫ 'ਚ 9, ਰਾਜਗੀਰ 'ਚ 4 ਅਤੇ ਹਿਲਸਾ 'ਚ 5 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਹ ਕੇਂਦਰ ਉਨ੍ਹਾਂ ਵਿਦਿਆਰਥਣਾਂ ਲਈ ਬਣਾਏ ਗਏ ਵਿਸ਼ੇਸ਼ ਪ੍ਰੀਖਿਆ ਕੇਂਦਰਾਂ ਵਿੱਚ ਸ਼ਾਮਲ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News