ਕੋਟਾ ’ਚ ਇਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, 2 ਹਫ਼ਤਿਆਂ ''ਚ ਤੀਜਾ ਮਾਮਲਾ

Saturday, Feb 03, 2024 - 03:09 AM (IST)

ਕੋਟਾ ’ਚ ਇਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, 2 ਹਫ਼ਤਿਆਂ ''ਚ ਤੀਜਾ ਮਾਮਲਾ

ਕੋਟਾ (ਭਾਸ਼ਾ)- ਰਾਜਸਥਾਨ ਦੇ ਕੋਟਾ ’ਚ ਬੀ.ਟੈੱਕ ਫਾਈਨਲ ਸਾਲ ਦੇ ਵਿਦਿਆਰਥੀ ਨੇ ਪੀ.ਜੀ. ਦੇ ਕਮਰੇ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - '29 ਫ਼ਰਵਰੀ ਤੋਂ ਬਾਅਦ ਵੀ ਹਮੇਸ਼ਾ ਦੀ ਤਰ੍ਹਾਂ ਕੰਮ ਕਰਦਾ ਰਹੇਗਾ Paytm App', CEO ਵਿਜੇ ਸ਼ੇਖਰ ਸ਼ਰਮਾ ਦਾ ਬਿਆਨ

ਪੁਲਸ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦੀ ਪਛਾਣ ਨੂਰ ਮੁਹੰਮਦ (27) ਵਜੋਂ ਹੋਈ ਹੈ। ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੋਟਾ ’ਚ 2 ਹਫ਼ਤਿਆਂ ਵਿਚ ਇਹ ਤੀਜੀ ਖੁਦਕੁਸ਼ੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ’ਚ ਰਖਵਾਇਆ ਗਿਆ ਹੈ ਅਤੇ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News