ਮਾਂ ਨੇ ਝਿੜਕਿਆ ਤਾਂ ਵਿਦਿਆਰਥੀ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ
Monday, Aug 26, 2019 - 01:36 AM (IST)

ਨਵੀਂ ਦਿੱਲੀ, (ਬਿਊਰੋ)— ਸਥਾਨਕ ਅਮਨ ਵਿਹਾਰ ਇਲਾਕੇ 'ਚ ਇਕ 12 ਸਾਲਾ ਬੱਚੇ ਨੇ ਮਾਂ ਵਲੋਂ ਝਿੜਕਣ 'ਤੇ ਪੱਖੇ ਨਾਲ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ। ਜਾਣਕਾਰੀ ਅਨੁਸਾਰ 12 ਸਾਲਾ ਬੱਚਾ ਉਕਤ ਇਲਾਕੇ 'ਚ ਰਹਿੰਦਾ ਸੀ ਤੇ 7ਵੀਂ ਦਾ ਵਿਦਿਆਰਥੀ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਨੂੰ ਬੱਚੇ ਨੇ ਆਪਣੀ ਮਾਂ ਕੋਲੋਂ ਕੁਝ ਪੈਸੇ ਮੰਗੇ ਸਨ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਹ ਮਾਂ ਕੋਲ ਜ਼ਿੱਦ ਕਰਨ ਲੱਗਾ। ਕਾਫੀ ਜ਼ਿੱਦ ਕਰਨ 'ਤੇ ਮਾਂ ਨੇ ਉਸ ਨੂੰ ਝਿੜਕ ਕੇ ਕਮਰੇ 'ਚ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ।