ਜਮਾਤ ''ਚੋਂ ਉੱਠ ਕੇ ਬਾਲਕਨੀ ''ਚ ਆਇਆ ਵਿਦਿਆਰਥੀ ਅਤੇ ਮਾਰ ਦਿੱਤੀ ਤੀਜੀ ਮੰਜ਼ਿਲ ਤੋਂ ਛਾਲ
Friday, Jan 24, 2025 - 10:56 AM (IST)
ਆਂਧਰਾ ਪ੍ਰਦੇਸ਼- ਇਕ ਕਾਲਜ ਫਰਸਟ ਈਅਰ ਦੇ ਵਿਦਿਆਰਥੀ ਨੇ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਹੈਰਾਨ ਕਰਨ ਵਾਲੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਆਂਧਰਾ ਪ੍ਰਦੇਸ਼ ਦੇ ਨਾਰਾਇਣ ਕਾਲਜ 'ਚ ਵਿਦਿਆਰਥੀ ਸਵੇਰੇ 10:15 ਵਜੇ ਕਲਾਸ ਤੋਂ ਉੱਠਦਾ ਹੈ ਅਤੇ ਬਾਲਕਨੀ 'ਚ ਚਲਾ ਜਾਂਦਾ ਹੈ। ਇਸ ਤੋਂ ਬਾਅਦ ਉਹ ਉੱਥੇ ਬਣੀ ਕੰਧ ਨੂੰ ਚੜ੍ਹ ਕੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੰਦਾ ਹੈ।
ਕਲਾਸ ਦੇ ਅੰਦਰੋਂ ਵੀਡੀਓ 'ਚ ਵੀ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀ ਚੱਲ ਰਹੀ ਕਲਾਸ ਦੇ ਵਿਚਕਾਰ ਉੱਠਦਾ ਹੈ। ਫਿਰ ਉਹ ਬਾਲਕਨੀ 'ਚ ਜਾਂਦਾ ਹੈ, ਉੱਥੇ ਬਣੀ ਕੰਧ 'ਤੇ ਚੜ੍ਹਦਾ ਹੈ ਅਤੇ ਖੁਦਕੁਸ਼ੀ ਕਰ ਲੈਂਦਾ ਹੈ। ਆਵਾਜ਼ ਆਉਂਦੇ ਹੀ ਪੂਰੇ ਕਾਲਜ 'ਚ ਹਫੜਾ-ਦਫੜੀ ਪੈ ਜਾਂਦੀ ਹੈ। ਉਸ ਦੀ ਜਮਾਤ 'ਚ ਬੈਠੇ ਵਿਦਿਆਰਥੀ ਉੱਠ ਕੇ ਉਸ ਵੱਲ ਭੱਜਦੇ ਹਨ। ਖੁਦਕੁਸ਼ੀ ਦੇ ਪਿੱਛੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਲਜ ਪ੍ਰਬੰਧਨ ਨੇ ਤੁਰੰਤ ਜ਼ਖਮੀ ਮੁੰਡੇ ਨੂੰ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਇੰਟਰਮੀਡੀਏਟ ਦਾ ਵਿਦਿਆਰਥੀ ਸ਼੍ਰੀ ਸੱਤਿਆਸਾਈ ਜ਼ਿਲ੍ਹੇ ਦੇ ਬਟੇਨਪੱਲੀ ਮੰਡਲ ਦੇ ਰਾਮਪੁਰਮ ਪਿੰਡ ਦਾ ਰਹਿਣ ਵਾਲਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8