ਵਿਦਿਆਰਥਣ ਨੇ ਵੀਡੀਓ ਕਾਲ ''ਤੇ ਦੋਸਤ ਦੇ ਸਾਹਮਣੇ ਲਗਾਈ ਫਾਂਸੀ

Tuesday, Aug 21, 2018 - 12:54 PM (IST)

ਵਿਦਿਆਰਥਣ ਨੇ ਵੀਡੀਓ ਕਾਲ ''ਤੇ ਦੋਸਤ ਦੇ ਸਾਹਮਣੇ ਲਗਾਈ ਫਾਂਸੀ

ਨਵੀਂ ਦਿੱਲੀ— ਵੀਡੀਓ ਕਾਲਿੰਗ ਦੌਰਾਨ ਦੋਸਤ ਨਾਲ ਝਗੜਾ ਹੋਇਆ ਤਾਂ ਕੰਪਨੀ ਸੈਕ੍ਰੇਟਰੀ ਦਾ ਕੋਰਸ ਕਰ ਰਹੀ 21 ਸਾਲਾ ਵਿਦਿਆਰਥਣ ਸ਼ਿਵਾਨੀ ਨੇ ਕਾਲਿੰਗ ਦੌਰਾਨ ਹੀ ਫਾਹਾ ਲਗਾ ਲਿਆ। ਘਟਨਾ ਨਿਊ ਉਸਮਾਨਪੁਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਦਾ ਵੀਡੀਓ ਕਾਲਿੰਗ ਦੌਰਾਨ ਆਪਣੇ ਦੋਸਤ ਨਾਲ ਝਗੜਾ ਹੋ ਗਿਆ। ਸ਼ਿਵਾਨੀ ਦੇ ਦੋਸਤ ਨੇ ਹੀ ਉਸ ਦੇ ਪਿਤਾ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਪਰ ਜਦੋਂ ਤੱਕ ਉਸ ਦੇ ਪਿਤਾ ਸ਼ਿਵਾਨੀ ਨੂੰ ਬਚਾਉਣ ਪੁੱਜੇ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਵਿਦਿਆਰਥਣ ਦੇ ਫੋਨ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਮੁਤਾਬਕ ਸੀ.ਐਮ. ਦੀ ਪੜ੍ਹਾਈ ਕਰ ਰਹੀ ਸ਼ਿਵਾਨੀ ਪਰਿਵਾਰਕ ਮੈਂਬਰਾਂ ਨਾਲ ਘੋਂਡਾ ਪਿੰਡ 'ਚ ਰਹਿੰਦੀ ਸੀ। ਉਸ ਦੇ ਪਿਤਾ ਘਰ 'ਚ ਹੀ ਕਿਰਿਆਨੇ ਦੀ ਦੁਕਾਨ ਚਲਾਉਂਦੇ ਹਨ। ਸ਼ਨੀਵਾਰ ਸ਼ਾਮ ਸ਼ਿਵਾਨੀ ਆਪਣੇ ਕਮਰੇ 'ਚ ਇਕ ਦੋਸਤ ਨਾਲ ਵੀਡੀਓ ਕਾਲ 'ਤੇ ਗੱਲ ਕਰ ਰਹੀ ਸੀ। ਅਚਾਨਕ ਉਸ ਦਾ ਝਗੜਾ ਹੋ ਗਿਆ, ਜਿਸ ਦੇ ਚੱਲਦੇ ਉਸ ਨੇ ਆਪਣੇ ਦੁੱਪਟੇ ਨਾਲ ਫਾਹਾ ਲਗਾ ਲਿਆ। ਦੋਸਤ ਨੇ ਸ਼ਿਵਾਨੀ ਦੇ ਪਿਤਾ ਨੂੰ ਫੋਨ ਕਰਕੇ ਦੱਸਿਆ। ਪਿਤਾ ਸ਼ਿਵਾਨੀ ਦੇ ਕਮਰੇ ਵੱਲੋਂ ਦੌੜੇ ਅਤੇ ਉਸ ਨੂੰ ਫਾਹੇ ਤੋਂ ਉਤਾਰ ਕੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।


Related News